DAILY WATAN      TORONTO       06-Feb-12          info@dailywatan.com          www.dailywatan.com

Download Font

  Home       Advertise with us       About Us       Our Team Members        Contact us

 
 
ਅਦਾਲਤ ਨੇ ਲਗਾਈ 29 ਸਾਲ ਦੀ ਔਰਤ ਦੇ ਸੈਕਸ ਕਰਨ 'ਤੇ ਰੋਕ

  ਅਦਾਲਤ ਨੇ ਲਗਾਈ 29 ਸਾਲ ਦੀ ਔਰਤ ਦੇ ਸੈਕਸ ਕਰਨ 'ਤੇ ਰੋਕ

ਲੰਡਨ, 5 ਫਰਵਰੀ—ਇਕ ਅਜੀਬੋ-ਗਰੀਬ ਮਾਮਲੇ ਵਿਚ ਬ੍ਰਿਟੇਨ ਦੀ ਇਕ ਅਦਾਲਤ ਨੇ 29 ਸਾਲ ਦੀ ਇਕ ਔਰਤ ਦੇ ਸੈਕਸ ਕਰਨ 'ਤੇ ਕਥਿਤ ਤੌਰ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਔਰਤ ਇਸ ਕੰਮ ਲਈ ਹਾਮੀ ਭਰਨ ਵਿਚ ਮਾਨਸਿਕ ਤੌਰ 'ਤੇ ਅਸਮਰੱਥ ਹੈ। ਡੇਲੀ ਮੇਲ ਦੀ ਖਬਰ ਵਿਚ ਦੱਸਿਆ ਗਿਆ ਕਿ ਲੰਡਨ ਵਿਚ ਕੋਰਟ ਆਫ ਪ੍ਰੋਟੈਕਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਫੈਸਲਾ ਆਟਿਸਟਿਕ ਔਰਤ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ, ਜਿਸਦਾ ਆਈ ਕਿਊ 64 ਹੈ ਅਤੇ ਉਸਨੂੰ ਇਸ ਗੱਲ ਦੀ ਸਮਝ ਨਹੀਂ ਕਿ ਉਸਨੂੰ ਯੌਨ ਕਿਰਿਆ ਨੂੰ 'ਨਾ' ਕਹਿਣ ਦਾ ਹੱਕ ਹੈ। ਜਸਟਿਸ ਹੈਡਲੀ ਨੇ ਕਿਹਾ ਕਿ ਔਰਤ ਨੂੰ ਭਵਿੱਖ ਦੇ ਸੰਭਾਵਿਤ ਸ਼ੋਸ਼ਣਕਾਰੀ ਰਿਸ਼ਤਿਆਂ ਤੋਂ ਬਚਾਇਆ ਜਾਣਾ ਚਾਹੀਦਾ ਹੈ। ਖਬਰ ਵਿਚ ਦੱਸਿਆ ਗਿਆ ਕਿ ਹੁਕਮ ਵਿਵਾਦਿਤ ਨਜ਼ਰ ਆਉਂਦਾ ਹੈ ਕਿਉਂਕਿ ਇਹ ਔਰਤ ਨੂੰ ਸੈਕਸ ਕਰਨ ਤੋਂ ਰੋਕਦਾ ਹੈ ਅਤੇ ਜੇਕਰ ਕੋਈ ਉਸ ਨਾਲ ਸੰਬੰਧ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ 'ਤੇ ਯੌਨ ਸ਼ੋਸ਼ਣ ਅਤੇ ਬਲਾਤਕਾਰ ਦਾ ਵੀ ਦੋਸ਼ ਲੱਗ ਸਕਦਾ ਹੈ।

...
Read More...
 
ਵਨ ਡੇ 'ਚ ਵੀ ਹਾਰ ਨਾਲ ਸ਼ੁਰੂਆਤ

  ਵਨ ਡੇ 'ਚ ਵੀ ਹਾਰ ਨਾਲ ਸ਼ੁਰੂਆਤ

ਮੈਲਬੋਰਨ, 5 ਫਰਵਰੀ-ਡੇਵਿਡ ਹਸੀ ਤੇ ਮੈਥਿਊ ਵਾਡੇ ਦੇ ਅਰਧ ਸੈਂਕੜਿਆਂ ਤੋਂ ਬਾਅਦ ਕਲਾਇੰਟ ਮੈਕੇ ਦੀ ਤੂਫਾਨੀ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਨੇ ਤਿਕੋਣੀ ਇਕ ਦਿਨਾ ਕ੍ਰਿਕਟ ਲੜੀ ਦੇ ਮੀਂਹ ਤੋਂ ਪ੍ਰਭਾਵਿਤ ਪਹਿਲੇ ਮੈਚ ਵਿਚ ਭਾਰਤ ਨੂੰ 65 ਦੌੜਾਂ ਨਾਲ ਹਰਾ ਦਿੱਤਾ। 
ਆਸਟ੍ਰੇਲੀਆ ਦੀ ਪਾਰੀ ਦੌਰਾਨ ਮੀਂਹ ਆਉਣ ਕਰਕੇ ਮੈਚ ਨੂੰ 32 ਓਵਰਾਂ ਦਾ ਕਰ ਦਿੱਤਾ ਗਿਆ। ਮੇਜ਼ਬਾਨ ਟੀਮ ਨੇ ਡੇਵਿਡ ਹਸੀ (ਅਜੇਤੂ 61) ਤੇ ਸ਼ੁਰੂਆਤ ਕਰ ਰਹੇ ਵਾਡੇ ਦੀਆਂ ਦਮਦਾਰ ਪਾਰੀਆਂ ਨਾਲ ਵਿਰੋਧੀ ਹਾਲਾਤ ਤੋਂ ਉੱਭਰਦੇ ਹੋਏ ਪੰਜ ਵਿਕਟਾਂ 'ਤੇ 216 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਟੀਚੇ ਦਾ ਪਿੱਛਾ ਕਰਨ ਉੱਤਰਿਆ ਭਾਰਤ ਐੱਮ. ਸੀ. ਜੀ. 'ਤੇ ਮੈਕੇ (20 ਦੌੜਾਂ 'ਤੇ ਚਾਰ ਵਿਕਟਾਂ) ਤੇ ਮਿਸ਼ੇਲ ਸਟਾਰਕ (33 ਦੌੜਾਂ 'ਤੇ ਦੋ ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਅੱਗੇ 29.4 ਓਵਰਾਂ ਵਿਚ 151 ਦੌੜਾਂ 'ਤੇ ਹੀ ਢੇਰ ਹੋ ਗਿਆ। ਖੱਬੇ ਹੱਥ ਦੇ ਸਪਿਨਰ ਡੇਵੀਅਰ ਡੌਰਥੀ ਨੇ ਵੀ 36 ਦੌੜਾਂ 'ਤੇ ਦੋ ਵਿਕਟਾਂ ਲਈਆਂ। 
ਭਾਰਤ ਨੇ ਇਸ ਮੈਚ ਲਈ ਖਰਾਬ ਫਾਰਮ ਨਾਲ ਜੂਝ ਰਹੇ ਵਰਿੰਦਰ ਸਹਿਵਾਗ ਨੂੰ ਆਰਾਮ ਦਿੱਤਾ ਤੇ ਪਰ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਨਾਕਾਮ ਰਹੇ ਤੇ ਨੌਜਵਾਨ ...

Read More...
 
ਹਾਰ ਲਈ ਸਪਿਨਰ ਜ਼ਿੰਮੇਵਾਰ : ਧੋਨੀ

  ਹਾਰ ਲਈ ਸਪਿਨਰ ਜ਼ਿੰਮੇਵਾਰ : ਧੋਨੀਮੈਲਬੋਰਨ, 5 ਫਰਵਰੀ-ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਕਾਫੀ ਢਿੱਲੀ ਗੇਂਦ ਸੁੱਟਣ ਲਈ ਆਪਣੇ ਸਪਿਨਰਾਂ ਨੂੰ ਫਿਟਕਾਰ ਲਗਾਈ ਤੇ ਇਸ ਤਿਕੋਣੀ ਇਕ ਦਿਨਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਹੱਥੋਂ 65 ਦੌੜਾਂ ਦੀ ਹਾਰ ਦਾ ਅਹਿਮ ਕਾਰਨ ਦੱਸਿਆ। ਮੀਂਹ ਕਾਰਨ ਜਦੋਂ ਖੇਡ ਰੋਕੀ ਗਈ ਤਦ ਆਸਟ੍ਰੇਲੀਆ ਨੇ 11 ਓਵਰਾਂ ਵਿਚ ਦੋ ਵਿਕਟਾਂ 'ਤੇ 35 ਦੌੜਾਂ ਬਣਾਈਆਂ ਸਨ ਪਰ ਮੇਜ਼ਬਾਨ ਟੀਮ ਨੇ ਦਮਦਾਰ ਵਾਪਸੀ ਕਰਨ ਵਿਚ ਸਫਲਤਾ ਹਾਸਲ ਕਰ ਲਈ। ਧੋਨੀ ਨੇ ਕਿਹਾ ਕਿ ਸਪਿਨ ਗੇਂਦਬਾਜ਼ਾਂ ਵਿਚ ਅਨੁਸ਼ਾਸਨ ਦੀ ਕਮੀ ਕਾਰਨ ਹੀ ਘਰੇਲੂ ਟੀਮ ਨਿਰਧਾਰਿਤ 32 ਓਵਰਾਂ ਵਿਚ ਪੰਜ ਵਿਕਟਾਂ 'ਤੇ 216 ਦੌੜਾਂ ਬਣਾਉਣ ਵਿਚ ਸਫਲ ਰਹੀ।ਧੋਨੀ ਨੇ ਮੈਚ ਤੋਂ ਬਾਅਦ ਕਿਹਾ, ''ਮੀਂਹ ਤੋਂ ਪਹਿਲਾਂ ਅਸੀਂ ਚੰਗਾ ਪ੍ਰਦਰਸ਼ਨ  ਕੀਤਾ। ਮੀਂਹ ਤੋਂ ਬਾਅਦ ਵਾਪਸ ਆਉਣ 'ਤੇ ਉਨ੍ਹਾਂ (ਆਸਟ੍ਰੇਲੀਆ ਨੇ) ਸਾਡੀ ਗੇਂਦਬਾਜ਼ੀ ਨੂੰ ਨਿਸ਼ਾਨਾ ਬਣਾਇਆ। ਅਸੀਂ ਕਾਫੀ ਢਿੱਲੀ ਗੇਂਦ ਸੁੱਟੀ। ਇਹ ਅੰਤਰ ਸਾਬਤ ਹੋਇਆ।''

ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਪੰਜ ਓਵਰਾਂ ਵਿਚ ਬਿਨਾਂ ਕੋਈ ਵਿਕਟ ਹਾਸਲ ਕੀਤੇ 48 ਦੌੜਾਂ ਦਿੱਤੀਆਂ, ਜਦਕਿ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨ...

Read More...
 
ਫੌਜਾ ਸਿੰਘ ਨੇ ਹਾਂਗਕਾਂਗ 'ਚ 10 ਕਿ. ਮੀ. ਦੌੜ ਪੂਰੀ ਕੀਤੀ

   ਫੌਜਾ ਸਿੰਘ ਨੇ ਹਾਂਗਕਾਂਗ 'ਚ 10 ਕਿ. ਮੀ. ਦੌੜ ਪੂਰੀ ਕੀਤੀ

ਹਾਂਗਕਾਂਗ, 5 ਫਰਵਰੀ¸ ਆਪਣੀ ਉਪਲੱਬਧੀ ਨਾਲ ਢੇਰਾਂ ਪ੍ਰਸ਼ੰਸਕ ਬਣਾਉਣ ਵਾਲੇ ਬ੍ਰਿਟਿਸ਼ ਭਾਰਤੀ ਐਥਲੀਟ ਫੌਜਾ ਸਿੰਘ ਨੇ ਹਾਂਗਕਾਂਗ ਦੇ ਨਿਵਾਸੀਆਂ ਨੂੰ ਵੀ ਹੈਰਾਨ ਕਰਦੇ ਹੋਏ ਅੱਜ ਇਥੇ 10 ਕਿਲੋਮੀਟਰ ਦੀ ਦੌੜ ਪੂਰੀ ਕੀਤੀ।  'ਟਰਬਨਡ ਤਾਰਪੀਡੋ' ਦੇ ਨਾਂ ਨਾਲ ਮਸ਼ਹੂਰ ਫੌਜਾ ਸਿੰਘ ਨੇ ਲਗਭਗ ਇਕ ਘੰਟਾ ਤੇ 34 ਮਿੰਟ ਵਿਚ ਹਾਂਗਕਾਂਗ ਮੈਰਾਥਨ ਪੂਰੀ ਕਰਨ ਤੋਂ ਬਾਅਦ ਕਿਹਾ, ''ਮੌਸਮ ਕਾਫੀ ਚੰਗਾ ਸੀ। ਮੈਂ ਰੇਸ ਦਾ ਪੂਰਾ ਮਜ਼ਾ ਚੁੱਕਿਆ।

 

...
Read More...
 
ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਯੁੱਧ ਨਹੀਂ ਝੱਲ ਸਕਦਾ : ਗਿਲਾਨੀ

   ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਯੁੱਧ ਨਹੀਂ ਝੱਲ ਸਕਦਾ : ਗਿਲਾਨੀ

ਇਸਲਾਮਾਬਾਦ, 5 ਫਰਵਰੀ¸ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਕਸ਼ਮੀਰ ਮੁੱਦੇ ਦਾ ਗੱਲਬਾਤ ਤੇ ਕੂਟਨੀਤੀ ਨਾਲ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿਚ ਯੁੱਧ ਨਹੀਂ ਝੱਲ ਸਕਦਾ। ਗਿਲਾਨੀ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਪਹਿਲਾਂ ਹੀ 4 ਲੜਾਈਆਂ ਲੜੀਆਂ ਜਾ ਚੁੱਕੀਆਂ ਹਨ ਅਤੇ ਇਹ ਖੇਤਰ ਅਜੇ ਵੀ ਕੇਂਦਰ ਵਿਚ ਹੈ ਪਰ 21ਵੀਂ ਸਦੀ ਵਿਚ ਅਸੀਂ ਯੁੱਧ ਨਹੀਂ ਝੱਲ ਸਕਦੇ। ਉਨ੍ਹਾਂ ਕਸ਼ਮੀਰ ਇਕਜੁੱਟਤਾ ਦਿਵਸ 'ਤੇ ਪ੍ਰਧਾਨ ਮੰਤਰੀ ਸਕੱਤਰੇਤ ਵਿਚ ਇਕ ਪ੍ਰੋਗਰਾਮ 'ਚ ਕਿਹਾ ਕਿ ਅਸੀਂ ਗੱਲਬਾਤ, ਕੂਟਨੀਤੀ, ਚੌਕਸ ਨੀਤੀ ਅਤੇ ਰਾਸ਼ਟਰੀ ਸਹਿਮਤੀ ਨਾਲ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦਾ ਅਜੇ ਵੀ ਦੇਸ਼ ਦੀ ਵਿਦੇਸ਼ ਨੀਤੀ ਦਾ ਮੁੱਖ ਬਿੰਦੂ ਬਣਿਆ ਹੋਇਆ ਹੈ।

...
Read More...
 
ਮੁੰਬਈ 'ਚ ਹੁੰਦਾ ਹੈ ਯੂ. ਪੀ. ਵਾਲਿਆਂ ਨਾਲ ਮਾੜਾ ਸਲੂਕ : ਰਾਹੁਲ

   ਮੁੰਬਈ 'ਚ ਹੁੰਦਾ ਹੈ ਯੂ. ਪੀ. ਵਾਲਿਆਂ ਨਾਲ ਮਾੜਾ ਸਲੂਕ : ਰਾਹੁਲ

ਬਸਤੀ, 5 ਫਰਵਰੀ ¸ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਵਿਕਾਸ ਠੱਪ ਹੋਣ ਦਾ ਦੋਸ਼ ਲਗਾਉਂਦਿਆਂ ਅੱਜ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਦੇ ਨੌਜਵਾਨ  ਰੋਜ਼ਗਾਰ ਲਈ ਮੁੰਬਈ ਜਾਂਦੇ ਹਨ ਅਤੇ ਉਨ੍ਹਾਂ ਦੇ ਨਾਲ ਉਥੇ ਗਲਤ ਸਲੂਕ ਹੁੰਦਾ ਹੈ। ਰਾਹੁਲ ਨੇ ਰੁਦੌਲੀ ਵਿਧਾਨ ਸਭਾ ਖੇਤਰ ਦੇ ਬੇਡਕ ਅਤੇ ਕਪਤਾਨਗੰਜ ਵਿਚ ਇਕ ਚੋਣ ਸਭਾ ਵਿਚ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੌਜਵਾਨਾਂ ਨੂੰ ਸੂਬੇ ਵਿਚ ਹੀ ਰੋਜ਼ਗਾਰ ਦੇ ਮੌਕੇ ਦੇਵੇਗੀ ਤਾਂ ਜੋ ਉਨ੍ਹਾਂ ਨੂੰ ਕਿਤੇ ਹੋਰ ਨਾ ਜਾਣਾ ਪਵੇ।

...
Read More...
 
ਅਡਵਾਨੀ ਸੰਨਿਆਸ ਲੈਣ ਲਈ ਤਿਆਰ ਨਹੀਂ

  ਅਡਵਾਨੀ ਸੰਨਿਆਸ ਲੈਣ ਲਈ  ਤਿਆਰ ਨਹੀਂ2014 'ਚ ਲੜਨਗੇ ਲੋਕ ਸਭਾ ਚੋਣ

ਨਵੀਂ ਦਿੱਲੀ,  5 ਫਰਵਰੀ¸ ਬੇਸ਼ਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਜਪਾ ਦੀ ਲੀਡਰਸ਼ਿਪ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਨਵੀਂ ਪੀੜ੍ਹੀ ਲਈ ਜਗ੍ਹਾ ਖਾਲੀ ਕਰਨ ਫਿਰ ਵੀ ਇਹ ਤਜਰਬੇਕਾਰ ਨੇਤਾ ਸਿਆਸਤ ਤੋਂ ਸਨਿਆਸ ਲੈਣ ਲਈ ਤਿਆਰ ਨਹੀਂ ਹਨ। ਅਡਵਾਨੀ ਨੇ ਕਿਹਾ ਕਿ ਉਹ 2014 ਵਿਚ ਲੋਕ ਸਭਾ ਲਈ ਗਾਂਧੀ ਨਗਰ ਤੋਂ ਚੋਣ ਲੜਨਗੇ। ਬੇਸ਼ਕ ਉਨ੍ਹਾਂ ਮੁਸ਼ਕਲ ਨਾਲ ਹੀ ਭਾਰੀ ਭੀੜ ਨੂੰ ਆਕਰਸ਼ਤ ਕੀਤਾ ਫਿਰ ਵੀ ਰਾਮ ਮੰਦਰ ਮੁੱਦੇ ਨੂੰ ਉਛਾਲਣ ਤੋਂ ਬਾਜ਼ ਨਹੀਂ ਆਏ। ਅਡਵਾਨੀ ਦੀਆਂ ਬਿਆਨਬਾਜ਼ੀਆਂ ਤੋਂ ਭਾਜਪਾ ਲੀਡਰਸ਼ਿਪ ਬੇਹੱਦ ਪਰੇਸ਼ਾਨ ਹੈ। ਹਾਲ ਹੀ ਵਿਚ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਖੁਲ੍ਹੇ ਤੌਰ 'ਤੇ ਐਲਾਨ ਕੀਤਾ ਕਿ ਹੋਰਨਾਂ ਤੋਂ ਇਲਾਵਾ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਵੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ । ਉਨ੍ਹਾਂ ਕਿਹਾ ਕਿ ਪਾਰਟੀ ਵਿਚ ਪ੍ਰਧਾਨ ਮੰਤਰੀ ਬਣਨਯੋਗ ਕਈ ਨੇਤਾ ਹਨ। ਅਸਲ ਵਿਚ ਗਡਕਰੀ ਨੂੰ ਅਡਵਾਨੀ ਦੀ ਇੱਛਾ ਦੇ ਉਲਟ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕ ਸਭਾ ਵਿ...

Read More...
 
ਮੈਂ ਬਰਸਾਤੀ ਡੱਡੂ : ਪ੍ਰਿਯੰਕਾ ਗਾਂਧੀ

  ਮੈਂ ਬਰਸਾਤੀ ਡੱਡੂ : ਪ੍ਰਿਯੰਕਾ ਗਾਂਧੀ
ਵਿਕਾਸ ਹੀ ਰਾਹੁਲ ਦਾ ਏਜੰਡਾ , ਯੂ. ਪੀ. 'ਚ ਕਾਂਗਰਸ ਵਧ ਸੀਟਾਂ ਲਵੇਗੀ , ਡਾਕਟਰ  ਮਨਮੋਹਨ ਸਿੰਘ ਬਹੁਤ ਈਮਾਨਦਾਰ, ਉਨ੍ਹਾਂ ਦਾ ਬਦਲ ਨਹੀਂ

ਰਾਏਬਰੇਲੀ, 5  ਫਰਵਰੀ¸ ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਪਹਿਲੇ ਦੌਰ ਦੀਆਂ 8 ਫਰਵਰੀ ਨੂੰ ਹੋ ਰਹੀਆਂ ਚੋਣਾਂ ਵਿਚ ਇਥੋਂ ਦੇ ਤੋਲੋਈ ਹਲਕੇ ਵਿਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੀ ਸਟਾਰ ਪ੍ਰਚਾਰਕ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਵਢੇਰਾ ਨੇ ਇਕ ਪ੍ਰੈੱਸ ਕਾਨਫਰੰਸ ਕਰਨ ਵਿਚ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਜਾਂ ਪਾਰਟੀ ਪ੍ਰਧਾਨ ਬਣਨ ਦੇ ਇੱਛੁਕ ਨਹੀਂ । ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਬਹੁਤ ਹੀ ਈਮਾਨਦਾਰ ਪ੍ਰਧਾਨ ਮੰਤਰੀ ਹਨ ਅਤੇ ਉਹ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪ੍ਰਿਯੰਕਾ ਗਾਂਧੀ ਨੇ ਹੋਰ ਕਿਹਾ ਕਿ ਰਾਹੁਲ ਗਾਂਧੀ ਨੂੰ ਕੰਮ ਨਾਲ ਮਤਲਬ ਹੈ ਅਤੇ ਉਨ੍ਹਾਂ ਨੂੰ ਆਪਣੀ ਸਾਖ ਜਾਂ ਅਹੁਦੇ ਦੀ ਚਿੰਤਾ ਨਹੀਂ ਅਤੇ ਜਦੋਂ ਉਹ ਕੋਈ ਅਹੁਦਾ ਲੈਣਾ ਪਸੰਦ ਕਰੇਗਾ, ਲੈ ਲਵੇਗਾ। 
ਰਾਹੁਲ ਗਾਂਧੀ ਲੋਕਾਂ ਦੀ ਸੇਵਾ ਕਰ ਕੇ ਖ...

Read More...
 
ਦੋ ਸਾਲ ਪਹਿਲਾਂ ਜੰਗਲ 'ਚ ਦੱਬੀ ਪਤਨੀ ਦੀ ਲਾਸ਼ ਬਰਾਮਦ ਕਰਵਾਈ

  ਦੋ ਸਾਲ ਪਹਿਲਾਂ ਜੰਗਲ 'ਚ ਦੱਬੀ ਪਤਨੀ ਦੀ ਲਾਸ਼ ਬਰਾਮਦ ਕਰਵਾਈ

ਮਮਦੋਟ, ਲੱਖੋਕੇ ਬਹਿਰਾਮ, 5 ਫਰਵਰੀ- ਮਮਦੋਟ ਪੁਲਸ ਨੇ ਇਕ ਵਿਅਕਤੀ ਵਲੋਂ ਕਰੀਬ 2 ਸਾਲ ਪਹਿਲਾਂ ਆਪਣੀ ਪਤਨੀ ਨੂੰ ਰਿਸ਼ਤੇਦਾਰਾਂ ਨਾਲ ਮਿਲ ਕੇ ਕਤਲ ਕਰਨ ਉਪਰੰਤ ਜੰਗਲ ਵਿਚ ਦੱਬਣ ਦੇ ਦੋਸ਼ ਵਿਚ ਕੇਸ ਦਰਜ ਕਰਕੇ ਲਾਸ਼ ਬਰਾਮਦ ਕਰ ਲਈ ਹੈ। 
ਥਾਣਾ ਮੁਖੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਛਿੰਦੋ ਬੀਬੀ ਦੀ ਮਾਤਾ ਜੀਤੋ ਬਾਈ ਪਤਨੀ ਦਰਸ਼ਨ ਸਿੰਘ ਵਾਸੀ ਛਾਂਗਾ ਰਾਏ ਉਤਾੜ੍ਹ ਥਾਣਾ ਗੁਰੂਹਰਸਹਾਏ ਨੇ ਬੀਤੀ ਸ਼ਾਮ ਮਮਦੋਟ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸਨੇ ਆਪਣੀ ਲੜਕੀ ਛਿੰਦੋ ਬੀਬੀ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਪ੍ਰੇਮ ਸਿੰਘ ਉਰਫ ਪੰਮਾ ਪੁੱਤਰ ਜੋਗਿੰਦਰ ਸਿੰਘ ਵਾਸੀ ਮਮਦੋਟ ਹਿਠਾੜ੍ਹ (ਸਾਹਨਕੇ) ਨਾਲ ਕੀਤਾ ਸੀ, ਜਿਸਦੇ ਘਰ ਇਕ ਲੜਕਾ ਪੈਦਾ ਹੋਇਆ ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ ਸੀ। ਮ੍ਰਿਤਕਾ ਦੀ ਮਾਤਾ ਮੁਤਾਬਕ ਉਸਦੇ ਜਵਾਈ ਦੇ ਕੁਝ ਔਰਤਾਂ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧ ਸਨ। ਛਿੰਦੋ ਵਲੋਂ ਉਸਨੂੰ ਰੋਕਣ 'ਤੇ ਉਸਦਾ ਜਵਾਈ ਉਸਦੀ ਧੀ ਦੀ ਕੁੱਟਮਾਰ ਕਰਦਾ ਸੀ। ਕਰੀਬ ਦੋ ਸਾਲ ਪਹਿਲਾਂ ਜਦੋਂ ਉਹ ਆਪਣੀ ਧੀ ਛਿੰਦੋ ਨੂੰ ਮਿਲਣ ਆਈ ਤਾਂ ਉਸਦਾ ਜਵਾਈ ਅਤੇ ਬਾਕੀ ਪਰਿਵਾਰ ਨੇ ਕਿਹਾ ਕਿ ਉਸਦੀ ਧੀ ਬੀਮਾਰ ਹੈ,...

Read More...
 
ਕੈਪਟਨ ਦੀ ਅਗਵਾਈ 'ਚ ਭਾਰੀ ਬਹੁਮਤ ਨਾਲ ਜਿੱਤਾਂਗੇ

  ਕੈਪਟਨ ਦੀ ਅਗਵਾਈ 'ਚ ਭਾਰੀ ਬਹੁਮਤ ਨਾਲ ਜਿੱਤਾਂਗੇ
ਫਤਿਹਗੜ੍ਹ ਸਾਹਿਬ, 5 ਫਰਵਰੀ- ਪੰਜਾਬ ਵਿਚ ਕਾਂਗਰਸ ਪਾਰਟੀ 70 ਤੋਂ ਵੀ ਜ਼ਿਆਦਾ ਸੀਟਾਂ ਜਿੱਤਕੇ ਸਰਕਾਰ ਬਣਾਏਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਗਵਾਈ ਵਿਚ ਪੰਜਾਬ ਤਰੱਕੀ ਦੀਆਂ ਨਵੀਆਂ ਪੁਲਾਂਘਾ ਪੁੱਟੇਗਾ ਤੇ ਵਿਕਾਸ ਕੰਮ ਜੰਗੀ ਪੱਧਰ 'ਤੇ ਹੋਣਗੇ। ਇਹ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਅਮਰਿੰਦਰ ਸਿੰਘ ਲਿਬੜਾ, ਲਖਵੀਰ ਸਿੰਘ ਰਾਏ ਅਤੇ ਗੁਰਦੱਮਣ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਦਾ ਵੱਡੀ ਗਿਣਤੀ ਵਿਚ ਵੋਟ ਪਾਉਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਦੁੱਖੀ ਹਨ। ਕਾਂਗਰਸ ਪਾਰਟੀ ਜੋ ਕਿ ਹਰੇਕ ਵਰਗ ਦੇ ਲੋਕਾਂ ਦੀ ਹਿਤੈਸ਼ੀ ਪਾਰਟੀ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਦੇ ਨਾਲ-ਨਾਲ ਵਿਕਾਸ ਕੰਮ ਜੰਗੀ ਪੱਧਰ 'ਤੇ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ, ਅਮਲੋਹ ਅਤੇ ਬੱਸੀ ਪਠਾਣਾਂ ਦੀਆਂ ਤਿੰਨੇ ਸੀਟਾਂ ਭਾਰੀ ਬਹੁਮਤ ਨਾਲ ਜਿੱਤਕੇ ਕਾਂਗਰਸ ਪਾਰਟੀ ਦੀ ਝੋਲ...

Read More...
 
ਸ. ਬਾਦਲ 5ਵੀਂ ਵਾਰ ਬਣਨਗੇ ਮੁੱਖ ਮੰਤਰੀ

  ਸ. ਬਾਦਲ 5ਵੀਂ ਵਾਰ ਬਣਨਗੇ ਮੁੱਖ ਮੰਤਰੀ
ਸਮਾਣਾ, 5 ਫਰਵਰੀ-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਪ੍ਰੈੱਸ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਸਮਾਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਪੰਜਾਬ ਵਿਚ ਰਾਜ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ ਕਿਉਂਕਿ ਲੋਕ ਹੁਣ ਉਸਦੇ ਲੰਬੇ ਭ੍ਰਿਸ਼ਟਾਚਾਰੀ ਰਾਜ ਤੋਂ ਭਲੀ-ਭਾਂਤ ਵਾਕਿਫ ਹੋ ਚੁੱਕੇ ਹਨ, ਹੁਣ ਤਾਂ ਉਹ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ ਹੀ ਚਾਹੁੰਦੇ ਹਨ ਅਤੇ 6 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ 5ਵੀਂ ਵਾਰ ਮੁੱਖ ਮੰਤਰੀ ਵਜੋਂ ਸੱਤਾ ਸੰਭਾਲਣਗੇ। ਉੁਨ੍ਹਾਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਵਲੋਂ ਵਰਤੀ ਗਈ ਸਖਤੀ ਅਤੇ ਸਾਫ-ਸੁਥਰੇ ਨਿਯਮਾਂ ਕਰਕੇ ਰਿਕਾਰਡਤੋੜ ਪੋਲਿੰਗ ਹੋਈ ਹੈ ਅਤੇ ਮੁਲਾਜ਼ਮ ਵਰਗ ਨੂੰ ਵੀ ਵੋਟਾਂ ਪਾਉੁਣ ਦਾ ਹੱਕ ਮਿਲਿਆ ਹੈ। ਉੁਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀਆਂ ਵੋਟਾਂ ਪੁਆਉਣ ਦਾ ਕੋਈ ਉਪਰਾਲਾ ਕਰਦਾ ਤਾਂ ਪੋਲਿੰਗ ਇਸ ਤੋਂ ਵੀ ਵੱਧ ਹੋਣੀ ਸੀ। ਇਸ ਮੌਕੇ ਉੁਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਮੋਦਗਿਲ, ਕਰਮਜੀਤ ਰੱਖੜਾ, ਕੁਲਦੀਪ ਸਿੰਘ ਤ...

Read More...
 
ਆਦੀਵਾਸੀ ਮਹਿਲਾਵਾਂ ਨੂੰ ਨੰਗਾ ਨਚਾਉਣ ਦਾ ਦੂਜਾ ਵੀਡਿਊ ਵੀ ਆਇਆ

  ਆਦੀਵਾਸੀ ਮਹਿਲਾਵਾਂ ਨੂੰ ਨੰਗਾ ਨਚਾਉਣ ਦਾ ਦੂਜਾ ਵੀਡਿਊ ਵੀ ਆਇਆ
ਨਵੀਂ ਦਿੱਲੀ, 5 ਫਰਵਰੀ— ਬ੍ਰਿਟਿਸ਼ ਅਖਬਾਰ 'ਆਬਜਰਵਰ' ਨੇ ਭਾਰਤ ਦੇ ਅੰਡੋਮਾਨ-ਨਿਕੋਬਾਰ ਦੀਪ ਸਮੂਹ 'ਚ ਜਾਰਵਾ ਜਨਜਾਤੀ ਦੀ ਮਹਿਲਾਵਾਂ ਨੂੰ ਅਰਧਨਗਨ ਰੂਪ 'ਚ ਨਚਾਉਣ ਦਾ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਸਾਫ ਦਿਖਦਾ ਹੈ ਕਿ ਜਾਰਵਾ ਮਹਿਲਾਵਾਂ ਨੂੰ ਸੁਰੱਖਿਆਕਰਮੀਆਂ ਦੀ ਮੌਜੂਦਗੀ 'ਚ ਡਾਂਸ ਕਰਨ ਨੂੰ ਕਿਹਾ ਜਾ ਰਿਹਾ ਹੈ। ਜਾਰਵਾ ਲੋਕਾਂ ਨੂੰ ਵਿਦੇਸ਼ੀ ਸੈਲਾਨੀਆਂ ਸਾਹਮਣੇ ਖਾਣ-ਪੀਣ ਦੇ ਸਾਮਾਨ ਦੇ ਬਦਲੇ ਨੱਚਦੇ ਦਿਖਾਏ ਜਾਣ ਨੂੰ ਲੈ ਕੇ 'ਆਬਜ਼ਰਵਰ' ਵਲੋਂ ਜਾਰੀ ਕੀਤੇ ਗਏ ਪਹਿਲੇ ਵੀਡੀਓ ਤੋਂ ਬਾਅਦ ਭਾਰਤ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਵੀਡੀਓ ਫੁਟੇਜ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਪਹਿਲੇ ਫੁਟੇਜ ਕਰੀਬ ਸਾਢੇ ਤਿੰਨ ਸਾਲ ਪੁਰਾਣੇ ਹਨ।

ਅੰਡੋਮਾਨ ਨਿਕੋਬਾਰ ਦੀਪ ਸਮੂਹ ਪ੍ਰਸ਼ਾਸਨ ਨੇ ਵੀਡੀਓ ਫੁਟੇਜ ਲੈ ਕੇ ਤਿਆਰ ਜਾਂਚ ਰਿਪੋਰਟ 'ਚ ਇਸ ਗੱਲ ਨੂੰ ਖਾਰਜ ਕੀਤਾ ਕਿ ਇਹ ਵੀਡੀਓ ਹਾਲ ਹੀ 'ਚ ਬਣਾਇਆ ਗਿਆ ਹੈ। ਕਮਿਸ਼ਨ ਦੇ ਪ੍ਰਧਾਨ ਰਾਮੇਸ਼ਵਰ ਉਰਾਂਓ ਨੇ ਦੱਸਿਆ ਕਿ ਅੰਡੋਮਾਨ 'ਚ ਆਦੀਵਾਸੀ ਕਲਿਆਣ ...

Read More...
 
ਹੁਣ ਪਾਕਿਸਤਾਨੀ ਬੱਚੇ ਬੋਲਣਗੇ 'ਚੀਨੀ ਭਾਸ਼ਾ'

  ਹੁਣ ਪਾਕਿਸਤਾਨੀ ਬੱਚੇ ਬੋਲਣਗੇ 'ਚੀਨੀ ਭਾਸ਼ਾ'
ਇਸਲਾਮਾਬਾਦ, 5 ਫਰਵਰੀ—  ਪਾਕਿਸਤਾਨ ਦੇ ਸਕੂਲਾਂ 'ਚ ਛੇਤੀ ਹੀ ਚੀਨੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਏਗੀ। ਸੰਘੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਦੇਸ਼ 'ਚ ਸਕੂਲੀ ਪੱਧਰ 'ਤੇ ਚੀਨੀ ਭਾਸ਼ਾ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਹ ਪ੍ਰੋਗਰਾਮ ਛੇਤੀ ਸ਼ੁਰੂ ਹੋਵੇਗਾ। ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ ਨੇ ਫਿਰਦੌਸ ਦੇ ਹਵਾਲੇ ਨਾਲ ਦੱਸਿਆ ਕਿ ਲੋਕਾਂ ਨੂੰ ਚੀਨੀ ਭਾਸ਼ਾ ਸਿਖਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਸਿਆਲਕੋਟ 'ਚ ਉਨ੍ਹਾਂ ਕਿਹਾ ਕਿ ਚੀਨ ਸਾਡਾ ਭਰੋਸੇਮੰਦ ਦੋਸਤ ਹੈ ਅਤੇ ਵੱਖ-ਵੱਖ ਕੌਮਾਂਤਰੀ ਮਾਮਲਿਆਂ 'ਤੇ ਉਸਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਇਸ ਹਾਲਾਤ 'ਚ ਚੀਨੀ ਭਾਸ਼ਾ ਦੋਵਾਂ ਦੇਸ਼ਾਂ  ਵਿਚਾਲੇ ਦੋ-ਪੱਖੀ ਵਪਾਰ ਵਧਾਉਣ 'ਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਦੋਵੇਂ ਮਿੱਤਰ ਦੇਸ਼ਾਂ ਲਈ ਦੋ ਪੱਖੀ ਵਪਾਰ ਵਧਾਉਣ 'ਚ ਭਾਸ਼ਾ ਇਕ ਅੜਿੱਕਾ ਸੀ।

...
Read More...
 
ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀ ਤਮਿਲ ਅਭਿਨੇਤਰੀ ਗ੍ਰਿਫਤਾਰ

  ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀ ਤਮਿਲ ਅਭਿਨੇਤਰੀ ਗ੍ਰਿਫਤਾਰ
ਪੁਣੇ, 5 ਫਰਵਰੀ— ਪੁਣੇ 'ਚ ਤਮਿਲ ਅਦਾਕਾਰਾ ਕੈਰੋਲੀਨ ਮਾਰੀਆ ਅਸਾਨ ਜਿਸਮਫਰੋਸ਼ੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੀ ਗਈ। ਤਮਿਲ ਫਿਲਮਾਂ ਦੀ ਅਦਾਕਾਰਾ ਰਹੀ ਕੈਰਲੀਨ ਮਾਰੀਆ ਅਸਾਨ ਨੂੰ ਇਥੇ ਵਿਮਾਨ ਨਗਰ ਦੇ ਇਕ ਫਾਈਵ ਸਟਾਰ ਹੋਟਲ ਤੋਂ ਕੱਲ ਸ਼ਾਮ ਜਿਸਮਫਰੋਸ਼ੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਸੀਨੀਅਰ ਪੁਲਸ ਅਧਿਕਾਰੀ ਭਾਨੁਪ੍ਰਤਾਪ ਬਾਰਗੇ ਨੇ ਅੱਜ ਦੱਸਿਆ ਕਿ ਅਸੀਂ ਇਕ ਜਾਲ ਬਿਛਾਇਆ ਅਤੇ ਇਕ ਨਕਲੀ ਗ੍ਰਾਹਕ ਭੇਜਿਆ। ਕੈਰੋਲੀਨ ਚੇਨਈ 'ਚ ਕਾਫੀ ਮਸ਼ਹੂਰ ਹੈ। ਉਸਨੇ 'ਰੈਨ', 'ਵਡਾਚਲਮ' ਅਤੇ ਹੋਰ ਫਿਲਮਾਂ 'ਚ ਅਦਾਕਾਰੀ ਕੀਤੀ ਹੈ। ਬਾਰਗੇ ਮੁਤਾਬਕ ਅਭਿਨੇਤਰੀ ਨੇ ਚੇਨਈ ਅਤੇ ਬੰਗਲੌਰ 'ਚ ਹੀਰਾ ਅਤੇ ਕੱਪੜਿਆਂ ਲਈ ਮਾਡਲਿੰਗ ਦਾ ਕੰਮ ਵੀ ਕੀਤਾ ਹੈ। ਉਸਨੇ ਦੱਸਿਆ ਕਿ ਅਭਿਨੇਤਰੀ ਖਿਲਾਫ ਵਿਮਾਨ ਨਗਰ ਪੁਲਸ ਥਾਣੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਉਸਦੇ ਪ੍ਰਬੰਧਕ ਇਕ ਫਿਲਮ ਸਟੂਡੀਓ ਦੇ ਮਾਲਕ ਐਮ. ਰਾਜਕੁਮਾਰ (32) ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

...
Read More...
 
ਰਾਮ ਮੰਦਰ ਬਣਾ ਕੇ ਛੱਡਾਂਗੇ ਚਾਹੇ ਮੇਰੀ ਜਾਨ ਚਲੀ ਜਾਏ : ਉਮਾ

  ਰਾਮ ਮੰਦਰ ਬਣਾ ਕੇ ਛੱਡਾਂਗੇ ਚਾਹੇ ਮੇਰੀ ਜਾਨ ਚਲੀ ਜਾਏ : ਉਮਾ
ਬਹਿਰਾਇਚ, 5 ਫਰਵਰੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟਾਰ ਪ੍ਰਚਾਰ ਉਮਾ ਭਾਰਤੀ ਨੇ ਅੱਜ ਅਯੋਧਿਤ 'ਚ ਰਾਮ ਮੰਦਰ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ 'ਰਾਮ ਨਗਰੀ' ਦਾ ਨਿਰਮਾਣ ਹੋ ਕੇ ਰਹੇਗਾ ਚਾਹੇ ਇਸ ਲਈ ਉਸਦੀ ਜਾਨ ਹੀ ਕਿਉਂ ਨਾ ਚਲੀ ਜਾਏ। ਉਮਾ ਨੇ ਜ਼ਿਲੇ 'ਚ ਆਯੋਜਿਤ ਵੱਖ-ਵੱਖ ਜਨ ਸਭਾਵਾਂ 'ਚ ਅਯੋਧਿਆ 'ਚ ਸ਼ਾਨਦਾਰ ਰਾਮ ਮੰਦਰ ਬਣਾਉਣ ਦੇ ਮੁੱਦੇ ਨੂੰ ਉਠਾਇਆ।  ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨ 'ਤੇ ਮੁਸਲਿਮ ਰਿਜ਼ਰਵੇਸ਼ਨ ਖਤਮ ਹੋਵੇਗਾ। ਭਾਜਪਾ ਨੇਤਾ ਨੇ ਕਿਹਾ ਕਿ ਜਿਸ ਤਰ੍ਹਾਂ ਰਾਮ ਮੰਦਰ ਅੰਦੋਲਨ ਸਮੇਂ ਅਯੋਧਿਆ 'ਚ ਜਨਤਾ ਇਕੱਠੀ ਹੋਈ ਸੀ, ਜੇਕਰ ਲੋੜ ਪਈ ਤਾਂ ਉਸੇ ਤਰ੍ਹਾਂ ਧਾਰਮਿਕ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਦਿੱਲੀ ਦਾ ਘਿਰਾਓ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਚੋਣਾਂ ਤੋਂ ਬਾਅਦ ਭਾਜਪਾ ਦੇ ਸੱਤਾ 'ਚ ਆਉਣ 'ਤੇ ਭ੍ਰਿਸ਼ਟਾਚਾਰ 'ਚ ਲਿੱਬੜੀ ਸੂਬੇ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਜੇਲ ਭੇਜਿਆ ਜਾਏਗਾ। ਉਮਾ ਨੇ ਕਿਹਾ ਕਿ ਅਪਰਾਧੀਆਂ ਨਾਲ ਭਰੀ ਸਮਾਜਵਾਦੀ ਪਾਰਟੀ ਦਾ ਸਰਵਨਾਸ਼ ਹੋ ਚੁੱਕਾ ਹੈ ਅਤੇ ਉਸ ਨੂੰ ਹੁਣ ਸੱਤਾ 'ਚ ਵਾਪਸ ਨਹੀਂ ਆਉਣ ਦਿੱਤਾ ਜਾਏਗਾ।<...

Read More...
 
ਰਾਹੁਲ ਦਾ ਮਕਸਦ ਪ੍ਰਧਾਨ ਮੰਤਰੀ ਬਣਨਾ ਨਹੀਂ : ਪ੍ਰਿਅੰਕਾ

  ਰਾਹੁਲ ਦਾ ਮਕਸਦ ਪ੍ਰਧਾਨ ਮੰਤਰੀ ਬਣਨਾ ਨਹੀਂ : ਪ੍ਰਿਅੰਕਾ
ਅਮੇਠੀ, 5 ਫਰਵਰੀ- ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਰਾਹੁਲ ਪ੍ਰਧਾਨ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ਬਾਰੇ ਨਹੀਂ ਸੋਚਦੇ ਅਤੇ ਉਸਦਾ ਮਕਸਦ ਇਨ੍ਹਾਂ ਅਹੁਦਿਆਂ 'ਤੇ ਬੈਠਣਾ ਨਹੀਂ। ਅਮੇਠੀ ਦੇ ਤਿਲੋਈ ਕਸਬੇ 'ਚ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਪ੍ਰਿਅੰਕਾ ਨੇ ਕਿਹਾ ਕਿ ਰਾਹੁਲ ਦੇਸ਼ ਅਤੇ ਪ੍ਰਦੇਸ਼ 'ਚ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਹਨ। ਵਿਕਾਸ ਉਨ੍ਹਾਂ ਦਾ ਮੁੱਖ ਏਜੰਡਾ ਹੈ। ਉਹ ਸਿਰਫ ਕੰਮ ਨਾਲ ਮਤਲਬ ਰੱਖਦੇ ਹਨ। ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਬਣਨ ਬਾਰੇ ਨਹੀਂ ਸੋਚਦੇ।

ਉਨ੍ਹਾਂ ਕਿਹਾ ਕਿ ਉਹ ਯੁਵਾ ਕਾਂਗਰਸ 'ਚ ਭਾਰੀ ਬਦਲਾਅ ਲਿਆ ਰਹੇ ਹਨ ਜਿਸ ਦਾ ਅਸਰ ਕਾਂਗਰਸ ਪਾਰਟੀ 'ਤੇ ਪਵੇਗਾ ਅਤੇ ਫਿਰ ਉਸਦਾ ਅਸਰ ਪੂਰੇ ਦੇਸ਼ ਦੀ ਰਾਜਨੀਤੀ 'ਤੇ ਪਵੇਗਾ। ਜੇਕਰ ਉਨ੍ਹਾਂ ਨੂੰ ਬਦਲਾਅ ਲਿਆਉਣ ਲਈ ਪਾਰਟੀ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਬਣਨਾ ਹੋਵੇਗਾ ਤਾਂ ਬਣਨਗੇ। ਇਸ ਦੌਰਾਨ ਪੁੱਛੇ ਜਾਣ 'ਤੇ ਕਿ ਕਾਂਗਰਸ ਉੱਤਰ ਪ੍ਰਦੇਸ਼ 'ਚ ਕਿੰਨੀਆਂ ਸੀਟਾਂ ਜਿੱਤੇਗੀ ਦਾ ਜਵਾਬ ਦ...

Read More...
 
First << 1  2  3  4  5  6  7  8  9  10  11  12  13  14  15  16  17  18  19  20  >> Last

Home  |  Contact Us  |  Our Team Members  | 

Web Services by : WebStudio.ca