|
|
|
|
|
| ਨਿਹੰਗੋਂ ਦਾ ਇਹ ਨਿਰਾਲਾ ਅੰਦਾਜ ਕਰ ਦੇਵੇਗਾ ਤੁਹਾਨੂੰ ਦਾਂਤੋਂ ਤਲੇ ਉਂਗਲੀਆਂ ਦਬਾਣ ਨੂੰ ਮਜਬੂਰ |
|
ਨਿਹੰਗ . . . ਕੇਵਲ ਇੱਕ ਸ਼ਬਦ ਨਹੀਂ ਜਾਂ ਇੱਕ ਵਿਚਾਰਧਾਰਾ ਨਹੀਂ ਸਗੋਂ ਉਸਤੋਂ ਵੀ ਕਾਫ਼ੀ ਵਧਕੇ ਹੈ । ਗੁਰੁਜੀ ਦੀ ਲਾਡਲੀ ਫੌਜ ਦੇ ਨਾਮ ਵਲੋਂ ਮਸ਼ਹੂਰ ਨਿਹੰਗ ਦੇਸ਼ ਅਤੇ ਦੁਨੀਆ ਵਿੱਚ ਆਪਣੀ ਬਹਾਦਰੀ ਲਈ ਸੁਵਿੱਖਾਤ ਹਨ । ਚਾਹੀਆਂ ਗੱਲ ਹੋ ਜਜਬੇ ਦੀ ਜਾਂ ਫਿਰ ਆਪਣੇ ਸੂਰਮਗਤੀ ਦੇ ਨੁਮਾਇਸ਼ ਕੀਤੀ . . ਗੁਰੂਜੀ ਦੀ ਲਾਡਲੀ ਫੌਜ ਹਰ ਪਰਿਸਥਿਤੀ ਵਿੱਚ ਆਪਣੀ ਇੱਕ ਵੱਖ ਅਤੇ ਮੁਕੰਮਲ ਪਹਿਚਾਣ ਅਖਤਿਆਰ ਕਰਣ ਵਿੱਚ ਸਫਲ ਰਹਿੰਦੀ ਹੈ । ਯੁਵਾਵਾਂਵਿੱਚ ਵੀ ਇਨ੍ਹਾਂ ਦੇ ਪ੍ਰਤੀ ਕਾਫ਼ੀ ਕਰੇਜ ਰਹਿੰਦਾ ਹੈ ਅਤੇ ਇਨ੍ਹਾਂ ਦੇ ਤੌਰ - ਤਰੀਕੇ ਕਿਤੇ ਨਹੀਂ ਕਿਤੇ ਸਟਾਇਲ ਸਟੇਟਮੇਂਟ ਬਣਦੇ ਜਾ ਰਹੇ ਹਨ । ਅੱਜਕੱਲ੍ਹ ਤਾਂ ਬਾਲੀਵੁਡ ਵਿੱਚ ਵੀ ਇਨ੍ਹਾਂ ਨੂੰ ਵਖਾਇਆ ਜਾਣਾ ਆਮ ਗੱਲ ਹੋ ਗਈ ਹੈ ਫਿਰ ਚਾਹੇ ਆਮੀਰ ਖਾਨ ਦੀ ਰੰਗ ਦੇ ਬਸੰਤ ਸਬੰਧੀ ਫਿਲਮ ਹੋ ਜਾਂ ਕੋਈ ਅਤੇ , ਨਿਹੰਗੋਂ ਦੇ ਰਹਿਨ - ਸਹਨ ਨੂੰ ਲੈ ਕੇ ਹਮੇਸ਼ਾ ਵਲੋਂ ਹੀ ਇੱਕ ਵੱਖ ਰੁਚੀ ਅਵਾਮ ਵਿੱਚ ਰਹੀ ਹੈ ਅਤੇ ਉਸੀ ਗੱਲ ਨੂੰ ਸਾਰੇ ਕੈਸ਼ ਕਰਾਂਦੇ ਰਹੇ ਹਨ ।
... |
| Read More... |
|
| |
| ਸ੍ਰ ਤਜਿੰਦਰਪਾਲ ਸਿੰਘ ਗਿੱਲ ਅਕਾਲੀ ਦਲ(ਬ) ਜ਼ਿਲਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ। |

Aਸਲੋ(ਰੁਪਿੰਦਰ ਢਿੱਲੋ ਮੋਗਾ) ਸ੍ਰ ਤਜਿੰਦਰ ਪਾਲ ਸਿੰਘ ਗਿੱਲ ਜਿਹਨਾ ਦਾ ਪਿੱਛਕੋੜ ਅਕਾਲੀ ਪਰਿਵਾਰ ਨਾਲ ਹੀ ਸੰਬੱਧਿੱਤ ਹੈ ਅਤੇ ਹਮੇਸ਼ਾ ਹੀ ਪਾਰਟੀ ਦੀ ਚੜਦੀ ਕਲਾ ਲਈ ਤਨ ਮਨ ਨਾਲ ਸੇਵਾ ਕਰਦੇ ਰਹੇ। ਮਜੂਦਾ ਮੋਗਾ ਦੀ ਚੋਣ ਦੋਰਾਨ ਇਹਨਾ ਨੇ ਦਿਨ ਰਾਤ ਅਕਾਲੀ ਦਲ(ਬ) ਦੇ ਉਮੀਦਵਾਰ ਸ੍ਰੀ ਜੋਗਿੰਦਰ ਪਾਲ ਜੀ ਜੈਨ ਦੀ ਜਿੱਤ ਲਈ ਕੰਮ ਕੀਤੇ। ਪਾਰਟੀ ਦੀ ਹਾਈ ਕਮਾਡ ਵੱਲੋ ਉਹਨਾ ਦੀ ਪਾਰਟੀ ਪ੍ਰਤੀ ਸੇਵਾ ਭਾਵਨਾਵਾ ਨੂੰ ਵੇਖਦੇ ਹੋਏ ਜਿਲਾ ਮੋਗਾ ਦੇ ਸੀਨੀਤਰ ਮੀਤ ਪ੍ਰਧਾਨ ਨਿੱਯੁੱਕਤ ਕਰ ਦਿੱਤਾ ਹੈ। ਜ਼ਿਲਾ ਮੋਗਾ ਦੇ ਅਕਾਲੀ ਦਲ(ਬ) ਦੇ ਪ੍ਰਧਾਨ ਸ੍ਰ ਤੀਰਥ ਸਿੰਘ ਜੀ ਮਾਹਲਾ ਨੇ ਉਹਨਾ ਨੂੰ ਨਿੱਯੁਕਤੀ ਪੱਤਰ ਦੇ ਪਾਰਟੀ ਹਾਈ ਕਮਾਡ ਦਾ ਫੈਸਲਾ ਸੁਣਾਇਆ। ਸ੍ਰ ਤਜਿੰਦਰ ਸਿੰਘ ਗਿੱਲ ਦੇ ਦੇਸ਼ ਵਿਦੇਸ਼ ਵੱਸਦੇ ਦੋਸਤ ਮਿੱਤਰਾ ਵੱਲੋ ਬਹੁਤ ਬਹੁਤ ਮੁਬਾਰਕਾ, ਨਾਰਵੇ ਤੋ ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਤੋ ਇਲਾਵਾ ਵਾਈਸ ਪ੍ਰੈਸੀਡੈਟ ਸ੍ਰ ਹਰਜੀਤ ਸਿੰਘ ਪੰਨੂ, ਅਜਮੇਰ ਸਿੰਘ ਬਾਬਾ,ਸ੍ਰ ਬਲਵਿੰਦਰ ਸਿੰਘ ਭੁੱਲਰ ਖਜਾਨਚੀ, ਸ੍ਰ ਦਰਬਾਰਾ ਸਿੰਘ ਸਕੈਟਰੀ, ਫਦੈਰਿਕ ਗਿੱਲ ਪ੍ਰੈਸ ਸੱਕਤਰ,ਸ੍ਰ ਅਮਰਜੀਤ ਸਿੰਘ ਸਕੈਟਰੀ,ਸ੍ਰ ਪ੍ਰਗਟ ਸਿੰਘ ਜਲਾਲ,ਸੁਖਜਿੰਦਰ ਸਿੰਘ ਦਰੋਬਕ,ਸਵਿੰਦਰ ਭਰਥ, ਸ੍ਰ ਰਾਜਵਿੰਦਰ ਸਿੰਘ ਦਰੋਬਕ, ਸੁਖਦੀਪ ਸੁੰਦਰ,ਸ੍ਰ ਮਹਿੰਦਰ ਸਿੰਘ ਭਲਵਾਨ,ਗੁਰਹੇਜ ਸਿੰਘ ਰੰਧਾਵਾ,ਜਰਨੈਲ ਸਿੰਘ,ਗੁਰਬਚਨ ਸਿੰਘ, ਮਨਧੀਰ ਸਿੰਘ, ਗਰੀਸ਼ ਸ਼ਰਮਾ ਚਿੰਟੂ, ਜਲਵੰਤ ਸਿੰਘ,ਕੁਲਵਿੰਦਰ ਸਿੰਘ, ਡੈਨਮਾਰਕ ਤੋ ਅਕਾਲੀ ਦਲ(ਬ) ਦੇ ਪ੍ਰਧਾਨ ਸ੍ਰ ਜਾਗੀਰ ਸਿੰਘ ਸਿੱਧੂ(ਨਿਹਾਲ ਸਿ... |
| Read More... |
|
| |
| ਨਾਈਟਿੰਗੇਲ ਈਕੋ ਕਲੱਬ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ |
ਫਗਵਾੜਾ ੨ ਮਾਰਚ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਜ਼ਿਲਾ੍ਹ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ ਵਿਖੇ ਨਾਈਟਿੰਗੇਲ ਈਕੋ ਕਲੱਬ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ ਵਿੱਚ ਕਲੱਬ ਇੰਚਾਰਜ਼ ਹਰਜਿੰਦਰ ਗੋਗਨਾ ਵਲੋਂ ਦੇਸ਼ ਦੀ ਝੋਲੀ ਵਿੱਚ ਪਹਿਲਾ ਨੋਬਲ ਪੁਰਸਕਾਰ ਪਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਰੂਤਬਾ ਵਧਾਉਣ ਵਾਲੇ ਭੋਤਿਕ ਵਿਗਿਆਨੀ ਡਾ.ਵੀ. ਰਮਨ ਦੀ ਸ਼ਖਸ਼ੀਅਤ ਅਤੇ ਉਨਾਂ੍ਹ ਦੇ ਯੋਗਦਾਨ ਤੋਂ ਜਾਣੂ ਕਰਵਾਇਆ।ਇਸ ਮੋਕੇ ਇੱਕ ਕੁਇਜ਼ ਦਾ ਆਯੋਜ਼ਨ ਵੀ ਕੀਤਾ ਗਿਆ।ਜਿਸ ਵਿੱਚ ਬੱਚਿਆਂ ਤੋਂ ਵਿਗਿਆਨ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਗੁਰਮੀਤ ਰਾਮ, ਸੰਤੋਖ ਸਿੰਘ, ਉਸ਼ਾ ਰਾਣੀ, ਕਮਲੇਸ਼ ਕੁਮਾਰੀ, ਸਰਪੰਚ ਬਲਦੇਵ ਸਿੰਘ, ਅਜੀਤ ਸਿੰਘ ਜੋਹਲ, ਜਸਵਿੰਦਰ ਸਿੰਘ, ਰਮਨ ਕੁਮਾਰ, ਮੱਖਣ ਸਿੰਘ ਜੋਹਲ, ਅਵਤਾਰ ਰਾਮ, ਕਮਲਜੀਤ ਸਿੰਘ, ਪ੍ਰੇਮ ਚੰਦਰ ਅਜ਼ਾਦ ਆਦਿ ਹਾਜ਼ਰ ਸਨ।
... |
| Read More... |
|
| |
| +੧ ਦੀਆਂ ਵਿਦਿਆਰਥਣਾਂ ਵਲੋਂ +੨ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ |


ਫਗਵਾੜਾ ੨ ਮਾਰਚ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਗਵਾੜਾ ਵਿਖੇ +੧ ਕਲਾਸ ਦੀਆਂ ਵਿਦਿਆਰਥਣਾਂ ਵਲੋਂ +੨ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਪਿੰ੍ਰਸੀਪਲ ਜਸਵਿੰਦਰ ਕੋਰ ਪਰਮਾਰ ਦੀ ਅਗਵਾਈ ਹੇਠ ਵਿਦਿਆਰਥਣਾਂ ਵਲੋਂ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਸ.ਨਿਰਮਲ ਸਿੰਘ (ਸੀਨੀਅਰ ਲੈਕਚਰਾਰ) ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਕਰਕੇ ਮਾਂ-ਬਾਪ ਅਤੇ ਅਧਿਆਪਕਾਂ ਤੋਂ ਸਿੱਖਿਆ ਲੈ ਕੇ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕੀਤਾ। +੨ ਕਲਾਸ ਦੀ ਵਿਦਿਆਰਥਣ ਕਿਰਨਜੀਤ ਵਲੋਂ ਸ਼ਾਨਦਾਰ ਪਾਰਟੀ ਦੇ ਆਯੋਜ਼ਨ ਲਈ +੧ ਕਾਲਸ ਦੀਆਂ ਵਿਦਿਆਰਥਣਾਂ ਅਤੇ ਕਲਾਸ ਇੰਚਾਰਜ਼ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਨੂੰ ਤੋਹਫੇ ਵੀ ਵੰਡੇ ਗਏ।+੧ ਦੀਆਂ ਵਿਦਿਆਰਥਣਾਂ ਵਲੋਂ ਵੰਦਨਾ ਨੇ ਆਪਣੀਆਂ ਵੱਡੀਆਂ ਭੈਣਾਂ ਲਈ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਦੁਵਾਵਾਂ ਦਿੱਤੀਆਂ।ਇਸ ਮੋਕੇ 'ਤੇ ਲੈਕਚਰਾਰ ਇਤਿਹਾਸ ਸੁਸ਼ੀਲ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਮੈਡਮ ਗੁਰਜੀਤ ਕੋਰ ਅਤੇ ਗੁਰਵਿੰਦਰ ਸੋਖੀ ਦੀ ਅਗਵਾਈ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਗੀਤਾਂ ਤੇ ਕੋਰਿਉਗ੍ਰਾਫੀ, ਗੀਤ, ਹਾਸਰਸ ਦੀਆਂ ਸਕਿਟਾਂ, ਮੋਨੋਐਕਟਿੰਗ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਪੰਜਾਬੀ ਲੋਕ ਗਿੱਧਾ ਪੇਸ਼ ਕੀਤਾ ਗਿਆ।ਸਮਾਗਮ ਵਿੱਚ ਜਯੋਤੀ ਪਾਠਕ, ਗੁਰਪ੍ਰੀਤ ਕੋਰ, ਰਾਜੇਸ਼ ਭਨੋਟ, ਜਸਪਾਲ ਸਿੰਘ... |
| Read More... |
|
| |
| ਪੰਜਾਬੀ ਸਾਹਿਤ ਅਤੇ ਸਭਿਆਚਾਰ ਸਦਨ ਫਗਵਾੜਾ ਵਲੋਂ ਸਾਹਿਤਕ ਸਮਾਗਮ-ਰਿਪੋਰਟ |

ਫਗਵਾੜਾ ੨ ਮਾਰਚ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਬੀਤੇ ਦਿਨੀਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਸਦਨ ਫਗਵਾੜਾ (ਪੰਜਾਬ) ਵਲੋਂ ਗਰਨਿ ਪਾਰਕ, ਚਾਹਲ ਨਗਰ ਫਗਵਾੜਾ ਵਿਖੇ ਵਿਸ਼ਵ-ਵਿਆਪੀ ਪੱਧਰ 'ਤੇ ਮਨਾਏ ਜਾ ਰਹੇ ਮਾਂ-ਬੋਲੀ ਦੇ ਸੰਦਰਭ ਵਿਚ ਚਲ ਰਹੇ ਸਪਤਾਹ ਦੇ ਅੰਤਰਗਤ ਵਿਸ਼ੇਸ਼ ਸਮਾਗਮ ਦਾ ਆਯੋਜ਼ਨ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਿਖਿਆ ਸ਼ਾਸਤਰੀ ਡਾ.ਇੰਦਰਜੀਤ ਸਿੰਘ ਵਾਸੂ,ਸ.ਲਛਮਣ ਸਿੰਘ ਰਾਠੋਰ, ਪ੍ਰਵਾਸੀ ਲੇਖਕ ਗੁਰਚਰਨ ਬੱਧਣ ਨੇ ਕੀਤੀ।ਸਭ ਤੋਂ ਪਹਿਲਾਂ ਉਕਤ ਸਦਨ ਦੇ ਜਨਰਲ ਸਕੱਤਰ ਡਾ.ਜਗੀਰ ਸਿੰਘ ਨੂਰ ਨੇ ਪੁੱਜੇ ਹੋਏ ਕਵੀ-ਜਨਾਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਆਖਿਆ ਅਤੇ ਮਾਂ-ਬੋਲੀ ਦੇ ਮਹੱਤਵ ਬਾਰੇ ਭਾਵਪੂਰਤ ਵਿਚਾਰ ਪ੍ਰਗਟਾਏ।ਮਾਤ-ਭਾਸ਼ਾ ਨੂੰ ਸਮਰਪਿਤ ਇਸ ਸਮਾਗਮ ਲਗਭਗ ਚਾਰ ਘੰਟੇ ਪ੍ਰਵਾਹਮਾਨ ਹੁੰਦਾ ਰਿਹਾ।ਜਿਸ ਦੇ ਅੰਤਰਗਤ ਪ੍ਰੋ:ਪਰਮਜੀਤ ਕੋਰ ਨੂਰ,ਮੁਖੀ ਪੰਜਾਬ ਵਿਭਾਗ,ਗੁਰੁ ਨਾਨਕ ਭਾਈ ਲਾਲੋ ਕਾਲਜ ਫਾਰ ਵੂਮੈਨ ਨੇ ਪੰਜਾਬੀ ਭਾਸ਼ਾ ਇਸ ਦੀਆਂ ਉਪ-ਭਾਸ਼ਾਵਾਂ ਅਤੇ ਇਸ ਦੀਆਂ ਪ੍ਰਚਲਿਤ ਲਿਪੀਆਂ-'ਗੁਰਮੱਖੀ ਅਤੇ ਸ਼ਾਹਮੁੱਖੀ' ਬਾਰੇ ਇਤਿਹਾਸਕ ਵਿਕਾਸ ਕ੍ਰਮ ਦੇ ਸੰਦਰਭ ਵਿਚ ਪੁੱਖਤਾ ਜਾਣਕਾਰੀ ਭਰਪੂਰ ਵਖਿਆਨ ਪੇਸ਼ ਕੀਤਾ।ਡਾ.ਇੰਦਰਜੀਤ ਸਿੰਘ ਵਾਸੂ, ਸ.ਬਲਵੰਤ ਸਿੰਘ ਨਾਚੀਜ਼, ਭਿੰਡਰ ਪਟਵਾਰੀ, ਪ੍ਰਿੰਸੀਪਲ ਭਜਨ ਸਿੰਘ ਵਿਰਕ, ਡਾ.ਜਗੀਰ ਸਿੰਘ ਨੂਰ, ਸ਼੍ਰੀ ਸੋਹਣ ਸਹਿਜਲ, ਜਨਾਬ ਗੁਰਚਰਨ ਬੱਧਣ, ਹੈਡਮਾਸਟਰ ਲਛਮਨ ਸਿੰਘ ਰਾਠੋਰ, ਜਗਤਾਰ ਸਿੰਘ, ਹੈਡਮਾਸਟਰ ਸ਼ੀਤਲ ਰਾਮ, ਬਲਜੀਤ ਕੋਰ ਰਾਣੀਪੁਰ, ਪ੍ਰੋ: ਪਰਮਜੀਤ ਕੋਰ ਨੂਰ, ਜੰਗਬਹਾਦਰ ਭਿੰਡਰ, ਕੁਲਦੀਪ ਬਾਂਸਲ, ਸਤਪਾਲ ਸਿੰਘ ਲੋਂਗ... |
| Read More... |
|
| |
| ਸੱਚਾਈ ਅਤੇ ਨਿਡੱਰਤਾ ਨਾਲ ੩੬ ਸਾਲ ਸੇਵਾਵਾਂ ਨਿਭਾਉਣ ਵਾਲੇ ਸ: ਅਜੀਤ ਸਿੰਘ ਖਾਲਸਾ |

ਫਗਵਾੜਾ ੨ ਮਾਰਚ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਸਿੱਖਿਆ ਦੇ ਖੇਤਰ ਵਿਚ ਵੱਖ-ਵੱਖ ਸਕੂਲਾਂ ਵਿਚ ਇਮਾਨਦਾਰੀ,ਮਿਹਨਤ,ਸੱਚਾਈ ਅਤੇ ਨਿਡੱਰਤਾ ਨਾਲ ੩੬ ਸਾਲ ਸੇਵਾਵਾਂ ਨਿਭਾਉਣ ਵਾਲੇ ਸ: ਅਜੀਤ ਸਿੰਘ ਖਾਲਸਾ ਗਣਿਤ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਗੁਰਦੁਆਰਾ ਸਰਬਸੰਗਤ ਸਤਨਾਮਪੁਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਵਿਸ਼ਾਲ ਸਨਮਾਨ ਸਮਾਗਮ ਕੀਤਾ ਗਿਆ।ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼੍ਰੀ ਸੋਮ ਪ੍ਰਕਾਸ਼ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ,ਸ:ਸਵਰਨ ਸਿੰਘ ਕੁਲਾਰ,ਸ:ਹਰਭਜਨ ਸਿੰਘ ਬਘਾਣਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ:ਅਜੀਤ ਸਿੰਘ ਖਾਲਸਾ ਵੱਲੋਂ ਸਿੱਖਿਆ ਖੇਤਰ ਵਿਚ ਨਿਭਾਇਆਂ ਸ਼ਾਨਦਾਰ ਸੇਵਾਵਾ ਦੀ ਸ਼ਲਾਘਾ ਕਰਦੇ ਹੋਏ ਹਾਰਦਿਕ ਵਧਾਈਆਂ ਦਿੱਤੀਆਂ।ਇਸ ਮੌਕੇ ਬਾਬਾ ਗੁਰਨਾਮ ਸਿੰਘ ਸ਼੍ਰੀ ਹਜ਼ੂਰ ਸਾਹਿਬ ਵਾਲੇ,ਸ:ਸੁਖਵੰਤ ਸਿੰਘ ਬਸਰਾ,ਸ: ਹਰਮਿੰਦਰ ਸਿੰਘ ਬਸਰਾ,ਹਰਭਜਨ ਸਿੰਘ ਭੁਲਾਰਾਏ,ਸ:ਸਤਨਾਮ ਸਿੰਘ ਸਰਪੰਚ,ਸ਼੍ਰੀ ਮਤੀ ਸਰਿਤਾ ਸੂਦ,ਅਧਿਆਪਕ ਵਰਗ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਪੰਜਾਬ ਪੱਧਰ ਦੇ ਆਗੂਆਂ ਸ:ਯਾਦਵਿੰਦਰ ਸਿੰਘ,ਸ:ਗੁਰਨੇਕ ਸਿੰਘ,ਸ:ਵਰਿੰਦਰ ਸਿੰਘ ਕੰਬੋਜ,ਹਰਜਿੰਦਰ ਗੋਗਨਾ,ਹਰਮੇਸ਼ ਪਾਠਕ,ਸ:ਸਾਧੂ ਸਿੰਘ ਜੱਸਲ,ਨਰਿੰਦਰ ਸ਼ਰਮਾ ਹੈਡਮਾਸਟਰ,ਹਰੀਸ਼ ਸ਼ਰਮਾ ਅਤੇ ਸ.ਸ.ਸ.ਸ.ਭੁੱਲਾਰਏ ਦੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ,ਸ.ਹ.ਸ.ਚੱਕ ਪ੍ਰੇਮਾ ਦੇ ਮੁੱਖਅਧਿਆਪਕਾ ਸ਼੍ਰੀਮਤੀ ਮੀਨੂ ਗੁਪਤਾ ਅਤੇ ਸ: ਮਹਿੰਦਰ ਸਿੰਘ ਭੰਮਰਾ ਨੇ ਸ: ਅਜੀਤ ਸਿੰਘ ਵੱਲੋਂ ਨਿਭਾਇਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆ... |
| Read More... |
|
| |
| ਕਾਬਲੀਅਤ ਅਤੇ ਹਲੀਮੀ ਦਾ ਮੁਜੱਸਮਾ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ |

ਫਗਵਾੜਾ ਮਾਰਚ ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ ਦਲਿਤ-ਗ਼ਰੀਬ-ਮਜ਼ਦੂਰ ਦਾ ਗ਼ਰੀਬੀ ਨੇ ਏਨਾ ਹਾਲ ਖਰਾਬ ਕੀਤਾ ਹੋਇਆ ਹੈ ਕਿ ਇਨਾਂ੍ਹ ਦੇ ਦਿਲਾਂ ਵਿੱਚ ਆਉਂਦਾ ਹੈ ਕਿ ਸਾਰੀ ਦੁਨੀਆ ਦੀ ਮਿੱਟੀ ਨੂੰ ਆਪਣੀਆਂ ਮੁੱਠਾ ਵਿੱਚ ਲੈ ਕੇ ਆਪਣੇ ਸਿਰ ਵਿੱਚ ਪਾ ਲਈਏ।ਕਮ-ਅਜ਼-ਕਮ aਸ ਜ਼ਿਲੱਤ ਤੋਂ ਬਚ ਜਾਈਏ, ਜਦ ਲੋਕਾਂ ਨੇ ਸਾਡੇ ਸਿਰ 'ਚ ਖੇਹ ਪਾ ਕੇ ਸਾਨੂੰ ਜ਼ਲੀਲ ਕਰਨਾ ਹੈ। ਇੱਕ ਸ਼ੇਅਰ ਯਾਦ ਆ ਰਿਹਾ ਹੈ…
ਸਰ ਪਰ ਹਜੂਮ-ਏ-ਦਰਦ-ਏ-ਗ਼ਰੀਬੀ ਡਾਲੀਏ
ਵਹੁ ਏਕ ਮੁਸ਼ਤ-ਏ-ਖਾਕ ਕਿ ਸਹਰਾ ਕਹੇਂ ਜਿਸੇ।
ਜਿਸ ਪਿਆਰੀ ਸ਼ਖਸੀਅਤ ਬਾਰੇ ਮੈਂ ਕਲਮ ਚੁਕੱਣ ਦੀ ਹਿੰਮਤ ਕੀਤੀ ਹੈ ਉਸ ਬਾਰੇ ਲਿਖਣ ਲਈ ਇੱਕ ਉਮਰ ਦਰਕਾਰ ਹੈ,ਫਿਰ ਵੀ ਆਪਣੇ ਪਿਆਰੇ ਪਾਠਕਾਂ ਨਾਲ ਉਨਾਂ੍ਹ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਨਿਗੂਣੀ ਕੋਸ਼ਿਸ਼ ਕਰਨ ਲੱਗਾ ਹਾਂ।ਉਨਾਂ੍ਹ ਦਾ ਮੁਬਾਰਕ ਨਾਮ ਹੈ ਜੋਗਿੰਦਰ ਸਿੰਘ ਮਾਨ।ਸ਼੍ਰੀ ਜੋਗਿੰਦਰ ਸਿੰਘ ਮਾਨ ਦਾ ਜਨਮ ਗ਼ਰੀਬੀ ਦੀ ਮਾਰ ਝੱਲਦੇ,ਬਹੁਤ ਹੀ ਸਾਧਾਰਨ ਪਰਿਵਾਰ 'ਚ ਹੋਇਆ।ਆਪਣੇ ਆਪਣੀ ਮਿਹਨਤ, ਲਗਨ,ਸਿਆਣਪ,ਹਲੀਮੀ ਅਤੇ ਸਿਰੜ ਨਾਲ ਪੜਾਈ ਕੀਤੀ।ਆਪਜੀ ਦਾ ਸ਼ੁਮਾਰ ਕਾਲਜ ਦੇ ਲਾਇਕ ਵਿਦਿਆਰਥੀਆਂ 'ਚ ਹੁੰਦਾ ਸੀ।ਆਪ ਜੀ ਨੂੰ ੧੯੭੨ ਈਸਵੀ 'ਚ "ਸਟੂਡੇਂਟ ਆਫ ਦਾ ਈਅਰ ਐਵਾਰਡ" ਨਾਲ ਸਰਫਰਾਜ ਕੀਤਾ ਗਿਆ।ਵਿਦਿਆਰਥੀ ਜੀਵਨ ਤੋਂ (੧੯੬੮ ਈਸਵੀ) ਹੀ ਆਪ ਸਿਆਸਤ ਦੇ ਮੈਦਾਨ ਵਿੱਚ ਸਰਗਰਮ ਹਨ।ਆਪ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ ਹਨ।ਆਪਣੀ ਕਾਬਲੀਅਤ ਦੇ ਬਲਬੂਤੇ ਤੇ ਆਪ ਦਸ ਸਾਲ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਉਪਰ ਰਹੇ।ਗ਼ਰੀਬ ਦਲਿਤ... |
| Read More... |
|
| |
| ਛੱਤ ਪਾੜ ਕੇ ਚੋਰਾਂ ਨੇ ਆਟੋ ਰਿਪੇਅਰ ਦੀ ਦੁਕਾਨ ਤੋਂ ਉਡਾਇਆ ਹਜ਼ਾਰਾਂ ਦਾ ਕੀਮਤੀ ਸਮਾਨ |

ਦੁਕਾਨ ਤੋਂ ਚੋਰੀ ਕਰਨ ਆਏ ਚੋਰ ਛੱਡ ਗਏ ਸੁਰਾਗ ਵਜੋਂ ਆਪਣਾ ਮੋਬਾਇਲ
ਗੁਆਢੀਆਂ ਦੇ ਰੌਲਾ ਪਾਉਣ 'ਤੇ ਭੱਜੇ ਚੌਰ
ਸ਼ਾਹਕੋਟ, 1 ਮਾਰਚ (ਸਚਦੇਵਾ) ਬੀਤੀ ਰਾਤ ਨਜ਼ਦੀਕੀ ਪਿੰਡ ਹਾਜੀਪੁਰ ਸਲੈਚਾ ਵਿਖੇ ਚੋਰਾਂ ਨੇ ਇੱਕ ਆਟੋ ਰਿਪੇਅਰ ਦੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ 'ਚ ਪਿਆ ਹਜ਼ਾਰਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ । ਦੁਕਾਨ ਦੇ ਮਾਲਕ ਕੁਲਵਿੰਦਰ ਸਿੰਘ ਸੋਢੀ ਪੁੱਤਰ ਗੁਰਮੇਲ ਸਿੰਘ ਵਾਸੀ ਹਾਜੀਪੁਰ ਸਲੈਚਾ (ਸ਼ਾਹਕੋਟ) ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਬਾਹਰਵਾਰ ਸੋਢੀ ਆਟੋ ਰਿਪੇਅਰ ਦੀ ਦੁਕਾਨ ਕਰਦਾ ਹੈ । ਉਸ ਨੇ ਦੱਸਿਆ ਕਿ ਮੈਂ ਰੋਜ਼ਾਨਾਂ ਦੀ ਤਰ•ਾਂ ਬੀਤੀ ਰਾਤ 9 ਵਜੇਂ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ । ਦੇਰ ਰਾਤ ਕਰੀਬ 12:30 ਵਜੇ 5-6 ਚੋਰ ਦੁਕਾਨ ਦੇ ਪਿੱਛਲੇ ਪਾਸਿਓ ਦੁਕਾਨ ਦੀ ਛੱਤ ਉੱਪਰ ਚੜ•ੇ ਅਤੇ ਮੇਰੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ ਵਿੱਚ ਦਾਖਲ ਹੋ ਗਏ । ਚੋਰਾਂ ਨੇ ਦੁਕਾਨ ਵਿੱਚ ਪਿਆ ਇੰਨਵਰਟਰ, ਡਰਿਲ, ਮੋਟਰਸਾਇਕਲਾਂ ਦੇ ਹੈਂਡ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ । ਜਦ ਉਹ ਦੁਕਾਨ 'ਚ ਪਿਆ ਟੀ.ਵੀ ਚੁੱਕਣ ਲੱਗੇ ਤਾਂ ਟੀ.ਵੀ ਟੁੱਟ ਗਿਆ, ਜਿਸ ਕਾਰਣ ਦੁਕਾਨ ਦੇ ਨੇੜੇ ਹੀ ਗੁਆਢੀਆਂ ਨੇ ਅਵਾਜ਼ ਸੁਣ ਕੇ ਦੇਖਿਆ ਕਿ ਚੋਰ ਦੁਕਾਨ ਤੋਂ ਸਮਾਨ ਚੋਰੀ ਕਰ ਰਹੇ ਸਨ, ਜਦ ਉਨ•ਾਂ ਰੌਲਾ ਪਾਇਆ ਤਾਂ ਚੋਰ ਭੱਜ ਗਏ ਅਤੇ ਜਾਂਦੇ ਹੋਏ ਇੰਨਵਰਟਰ, ਡਰਿਲ ਛੱਡ ਗਏ । ਇਸ ਬਾਰੇ ਗੁਆਢੀਆਂ ਨੇ ਫੋਨ 'ਤੇ ਮੈਨੂੰ ਸੂਚਿਤ ਕੀਤਾ ਤਾਂ ਮੈਂ ਮੌਕੇ 'ਤੇ ਆ ਕੇ ਦੁਕਾਨ ਖੋਲ•ੀ । ਦੁਕਾਨ ਦੇ ਅੰਦਰੋਂ ਇੱਕ ਮੋਬਾਇਲ ਫੋਨ ਮਿਲਿਆ, ਜੋ ਕਿ ਚੋਰਾਂ ਦਾ ਡਿੱਗ ਗਿਆ ਸੀ । ਉਸ ਨੇ ਦੱਸਿਆ ਕਿ ... |
| Read More... |
|
| |
| ਹਥਿਆਰਬੰਦ ਲੁਟੇਰਿਆਂ ਵੱਲੋਂ ਰਾਹਗੀਰ ਨੂੰ ਲੁੱਟਣ ਦੀ ਕੋਸ਼ਿਸ਼ |

ਸ਼ਾਹਕੋਟ, 1 ਮਾਰਚ (ਸਚਦੇਵਾ) ਪਿੰਡ ਹਾਜੀਪੁਰ ਸਲੈਚਾ ਵਿਖੇ ਬੀਤੀ ਰਾਤ ਕੁੱਝ ਹਥਿਆਰਬੰਦ ਲੁਟੇਰਿਆਂ ਨੇ ਇੱਕ ਨੌਜੁਆਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ । ਸੁਰਿੰਦਰ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਮੀਏਵਾਲ ਅਰਾਈਆਂ (ਸ਼ਾਹਕੋਟ) ਨੇ ਦੱਸਿਆ ਕਿ ਵੀਰਵਾਰ ਰਾਤ ਸਾਡੇ ਪਿੰਡ ਇੱਕ ਧਾਰਮਿਕ ਸਥਾਨ 'ਤੇ ਪ੍ਰੋਗਰਾਮ ਸੀ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ ਸ਼ਾਹਕੋਟ ਤੋਂ ਛੱਡ ਕੇ ਕਰੀਬ 11:00 ਵਜੇ ਆਪਣੇ ਡਿਸਕਵਰ ਮੋਟਰਸਾਇਕਲ 'ਤੇ ਪਿੰਡ ਵਾਪਸ ਜਾ ਰਿਹਾ ਸੀ ਕਿ ਜਦ ਮੈਂ ਪਿੰਡ ਹਾਜੀਪੁਰ ਸਲੈਚਾ ਤੋਂ ਆਪਣੇ ਪਿੰਡ ਵੱਲ ਮੁੜਿਆ ਤਾਂ ਆਰੇ ਦੇ ਨੇੜੇ 5-6 ਹਥਿਆਰਬੰਦ ਲੁਟੇਰਿਆਂ ਨੇ ਮੇਰੇ ਕਹੀ ਦਾ ਦਸਤਾ ਮਾਰਿਆ, ਜਿਸ ਕਾਰਣ ਮੇਰਾ ਮੋਟਰਸਾਇਕਲ ਬੇਕਾਬੂ ਹੋ ਗਿਆ 'ਤੇ ਮੈਂ ਡਿੱਗ ਗਿਆ । ਏਸੇ ਸਮੇਂ ਦੌਰਾਨ ਸਾਡੇ ਪਿੰਡ ਵੱਲੋਂ ਇੱਕ ਕਾਰ ਆਉਦੀ ਦੇਖ ਲੁਟੇਰੇ ਭੱਜ ਗਏ । ਕਾਰ 'ਚ ਸਵਾਰ ਮੇਰੇ ਹੀ ਕੁੱਝ ਜਾਣ-ਪਹਿਚਾਣ ਵਾਲਿਆ ਨੇ ਮੈਨੂੰ ਚੁਕਿਆਂ 'ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ । ਜਿਕਰਯੋਗ ਹੈ ਕਿ ਪਿੰਡ ਹਾਜੀਪੁਰ ਸਲੈਚਾ ਦੇ ਆਸ-ਪਾਸ ਅਕਸਰ ਹੀ ਕੋਈ ਨਾ ਕੋਈ ਲੁੱਟ-ਖੋਹ ਦੀ ਘਟਨਾ ਵਾਪਰੀ ਰਹਿੰਦੀ ਹੈ, ਪਰ ਅਜੇ ਤੱਕ ਸ਼ਾਹਕੋਟ ਪੁਲਿਸ ਇੱਕ ਵੀ ਲੁਟੇਰੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਨਹੀਂ ਹੋ ਸਕੀ ।
... |
| Read More... |
|
| |
| ਮਾਮਲਾ ਮਨਜੂਰੀ ਤੋਂ ਵੱਧ ਪੱਟੀ ਗਏ ਨੈਸ਼ਨਲ ਹਾਈਵੇ ਦਾ |

ਇੱਕ ਮਹੀਨੇ ਤੋਂ ਬੰਦ ਪਏ ਸੀਵਰੇਜ ਦੇ ਕੰਮ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪਾਈ ਪ੍ਰੇਸ਼ਾਣੀ
ਸੀਵਰੇਜ ਦੇ ਪਾਇਪ ਪਾਉਣ ਲਈ ਪੁੱਟੇ ਖੱਡੇ ਬਣ ਸਕਦੇ ਨੇ ਹਾਦਸਿਆਂ ਦਾ ਵੱਡਾ ਕਾਰਣ
ਆਖਰ ਕਿੰਨੀ ਵਾਰ ਹੋਰ ਹੋਵੇਗੀ ਵੱਧ ਪੁੱਟੀ ਗਈ ਸੜਕ ਦੀ ਮਿਣਤੀ ?
ਸ਼ਾਹਕੋਟ, 1 ਮਾਰਚ (ਸਚਦੇਵਾ) ਸਥਾਨਕ ਸ਼ਹਿਰ ਵਾਸੀਆਂ ਦੀ ਸੀਵਰੇਜ ਦੀ ਮੰਗ ਨੂੰ ਜਿੱਥੇ ਕੁੱਝ ਸਮੇਂ ਲਈ ਬੂਰ ਪਿਆ ਸੀ, ਉਥੇ ਇੱਕ ਮਹੀਨੇ ਤੋਂ ਕੰਮ ਹੋਣ ਕਰਕੇ ਉਸੇ ਮੰਗ 'ਤੇ ਹੁਣ ਪਾਣੀ ਫਿਰਦਾ ਜਾਪ ਰਿਹਾ ਹੈ । ਸੀਵਰੇਜ ਬੋਰਡ ਜਲੰਧਰ ਦੇ ਅਧਿਕਾਰੀਆਂ ਨੇ ਸੀਵਰੇਜ ਪਾਉਣ ਦੇ ਕੰਮ ਨੂੰ ਦੋ ਪੜਾਅ ਵਿੱਚ ਵੰਡਿਆ ਸੀ, ਜਿਥੇ ਪਹਿਲੇ ਕੰਮ 'ਚ ਕਾਫੀ ਉਨਤਾਈਆ ਪਾਈਆਂ ਜਾ ਰਹੀਆ ਹਨ, ਉੱਥੇ ਦੂਸਰੇ ਪੜਾਅ ਦਾ ਕੰਮ ਕਰ ਰਹੀ ਗਾਜੀਆਬਾਦ ਦੀ ਕੰਪਨੀ ਵੱਲੋਂ ਮਨਜੂਰੀ ਤੋਂ ਵੱਧ ਸੜਕ ਪੁੱਟਣ ਕਾਰਣ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨੇ ਕੰਮ ਨੂੰ ਬੰਦ ਕਰਵਾ ਦਿੱਤਾ ਸੀ । ਇੱਕ ਮਹੀਨੇ ਤੋਂ ਬੰਦ ਪਏ ਇਸ ਕੰਮ ਨੂੰ ਮੁੜ ਚਾਲੂ ਕਰ ਲਈ ਕੋਈ ਵੀ ਅਧਿਕਾਰੀ ਅੱਗੇ ਨਹੀਂ ਆ ਰਿਹਾ । ਕਿਉਕਿ ਜਿਸ ਸੜਕ 'ਤੇ ਸੀਵਰੇਜ ਪਾਇਆ ਜਾ ਰਿਹਾ ਸੀ, ਉਹ ਸੜਕ ਨੈਸ਼ਨਲ ਹਾਈਵੇ ਹੈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਤੋਂ ਪਹਿਲਾ ਸੜਕ ਦੀ ਪੁਟਾਈ ਲਈ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਤੋਂ ਇੱਕ ਮੀਟਰ ਸੜਕ ਪੁੱਟਣ ਦੀ ਮਨਜੂਰੀ ਲਈ ਸੀ, ਜਿਸ 'ਤੇ ਸੀਵਰੇਜ ਬੋਰਡ ਨੇ ਸੜਕ ਦੀ ਮੁਰੰਮਤ ਲਈ 70 ਲੱਖ ਰੁਪਏ ਦੀ ਅਦਾਇਗੀ ਪੀ.ਡਬਲਯੂ.ਡੀ ਨੂੰ ਕੀਤੀ ਸੀ । 2 ਫਰਵਰੀ ਨੂੰ ਸੀਵਰੇਜ ਬੋਰਡ ਦੀ ਅਣਦੇਖੀ ਕਾਰਣ ਕੰਪਨੀ ਦੇ ਮਜ਼ਦੂਰਾਂ ਨੇ ਇਸ ਸੜਕ ਨੂੰ ਬਿਨ•ਾਂ ਕਿਸੇ ਮਨਜੂਰੀ ਦੇ ਪੰਜ ਮੀਟਰ ਤੱਕ ਪੁੱਟ ਦਿੱਤਾ ਸ... |
| Read More... |
|
| |
| ਲਸੂੜੀ ਸਕੂਲ 'ਚ ਯੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ |
ਲਸੂੜੀ ਸਕੂਲ 'ਚ ਯੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਸੱਭਿਆਚਾਰਕ ਪ੍ਰੋਗਰਾਮ ਰਾਹੀ ਦਿੱਤਾ ਵਿਦਿਆਰਥੀਆਂ ਨੇ ਲਗਾਈਆਂ ਖੂਬ ਰੌਣਕਾ
ਸ਼ਾਹਕੋਟ, 1 ਮਾਰਚ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੂੜੀ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਸਕੂਲ ਕੈਂਪਸ 'ਚ ਸਕੂਲ ਇੰਚਾਰਜ ਗੁਰਮੇਜ ਲਾਲ ਅਹੀਰ ਦੀ ਅਗਵਾਈ 'ਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਸਕਿੱਟਾਂ, ਕੋਰਿਓਗ੍ਰਾਫੀ ਰਾਹੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ । ਇਸ ਮੌਕੇ ਸਕੂਲ ਇੰਚਰਾਜ ਗੁਰਮੇਜ ਲਾਲ ਅਹੀਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ, ਉਹ ਆਪਣੇ ਜੀਵਨ ਦੇ ਰਸਤੇ ਤੋਂ ਭਟਕ ਕੇ ਗਲਤ ਰਸਤੇ ਪੈ ਜਾਂਦੇ ਹਨ । ਉਨ•ਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਦਗੀ ਵਿੱਚ ਸਫਲ ਹੋਣ ਲਈ ਸਖਤ ਮਿਹਤਨ ਕਰਨ ਅਤੇ ਆਪਣੇ ਮਿੱਥੇ ਨਿਸ਼ਾਨੇ 'ਤੇ ਅਸਾਨੀ ਨਾਲ ਪਹੁੰਚਣ । ਇਸ ਮੌਕੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਨੂੰ ਤੋਹਫੇ ਭੇਂਟ ਕੀਤੇ । ਸਕੂਲ ਸਟਾਫ ਅਤੇ ਪ੍ਰਬੰਧਕ ਕਮੇਟੀ ਵੱਲੋਂ ਖੇਡਾਂ 'ਚ ਮੱਲ•ਾਂ ਮਾਰਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ• ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਾਸਟਰ ਸੁਖਰਾਜ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕ ਬਾਖੂਬੀ ਨਿਭਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂ... |
| Read More... |
|
| |
| ਛੋਟੇ ਹਾਥੀ ਚਾਲਕ ਨੇ ਸੈਰ ਕਰ ਰਹੇ ਵਿਅਕਤੀ ਨੂੰ ਮਾਰੀ ਟੱਕਰ, ਮੌਤ |
ਮਲਸੀਆਂ, 1 ਮਾਰਚ (ਸਚਦੇਵਾ) ਸ਼ੁੱਕਰਵਾਰ ਸਵੇਰੇ ਮਲਸੀਆਂ-ਨਕੋਦਰ ਮੁੱਖ ਮਾਰਗ 'ਤੇ ਇੱਕ ਗੱਡੀ (ਛੋਟੇ ਹਾਥੀ) ਵੱਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਜਬਰਦਸਤ ਟੱਕਰ ਮਾਰਨ ਕਾਰਣ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਗੁਰਦਾਸ ਚੰਦ ਨੰਬਰਦਾਰ (57) ਪੁੱਤਰ ਰਤਨ ਸਿੰਘ ਵਾਸੀ ਪੱਤੀ ਅਕਲਪੁਰ (ਮਲਸੀਆਂ) ਰੋਜ਼ਾਨਾਂ ਦੀ ਤਰ•ਾਂ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਸੈਰ ਕਰਕੇ ਪੈਦਲ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਸੀਬੀਆ ਪੈਲਸ ਵਾਲੇ ਮੌੜ 'ਤੇ ਇੱਕ ਤੇਜ਼ ਰਫਤਾਰ ਚਿੱਟੇ ਹਾਥੀ (ਨੰ: ਪੀ.ਬੀ9ਕਿਓ-2181) ਨੇ ਉਸ ਨੂੰ ਪਿੱਛੋਂ ਦੀ ਜਬਰਦਸਤ ਟੱਕਰ ਮਾਰੀ, ਜਿਸ ਕਾਰਣ ਗੁਰਦਾਸ ਚੰਦ ਗੰਭੀਰ ਜਖਮੀ ਹੋ ਗਿਆ । ਜਖਮੀ ਗੁਰਦਾਸ ਚੰਦ ਨੂੰ ਨਕੋਦਰ ਵਿਖੇ ਇਲਾਜ ਲਈ ਲਿਜਾਇਆ ਜਾ ਰਿਹਾ ਸੀ, ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ । ਇਸ ਘਟਨਾਂ ਬਾਰੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਚਾਲਕ ਸਮੇਤ ਛੋਟੇ ਹਾਥੀ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ । ਛੋਟੇ ਹਾਥੀ ਦੇ ਚਾਲਕ ਦੀ ਪਹਿਚਾਣ ਕਪਿਲ ਦੇਵ ਪੁੱਤਰ ਦੇਵ ਦੱਤ ਵਾਸੀ ਸ਼ੇਖੂਪੁਰਾ (ਕਪੂਰਥਲਾ) ਵਜੋਂ ਹੋਈ ਹੈ, ਜੋ ਕਿ ਰੋਜ਼ਾਨਾਂ ਸਵੇਰੇ ਜਲੰਧਰ ਤੋਂ ਛੋਟੇ ਹਾਥੀ 'ਚ ਅਖਬਾਰਾਂ ਲੈ ਕੇ ਆਉਦਾ ਸੀ ।
... |
| Read More... |
|
| |
| ਬਾਰ•ਵੀਂ ਜਮਾਤ ਦੀ ਸਲਾਨਾ ਪ੍ਰੀਖਿਆਂ ਦੇ ਪਹਿਲੇ ਦਿਨ ਰਹੀ ਪ੍ਰੀਖਿਆ ਕੇਂਦਰਾਂ 'ਚ ਅਮਨ-ਸ਼ਾਂਤੀ |
ਪੱਤਰਕਾਰਾਂ ਦੀ ਟੀਮ ਨੇ ਕੀਤਾ ਪ੍ਰੀਖਿਆ ਕੇਂਦਰਾਂ ਦਾ ਦੌਰਾ
ਐਸ.ਡੀ.ਐਮ ਸ਼ਾਹਕੋਟ ਵੱਲੋਂ ਬਣਾਈਆਂ ਟੀਮਾਂ ਨੇ ਕੀਤੀ ਅਚਨਚੇਤ ਜਾਂਚ
ਵਿਦਿਆਰਥੀਆਂ ਪਾਸੋਂ ਕਿਸੇ ਵੀ ਪ੍ਰਕਾਰ ਦੀ ਨਕਲ ਸਮੱਗਰੀ ਨਹੀਂ ਹੋਈ ਬ੍ਰਾਮਦ-ਸਾਹੀ
ਸ਼ਾਹਕੋਟ/ਮਲਸੀਆਂ, 1 ਮਾਰਚ (ਸਚਦੇਵਾ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਲਈ ਜਾ ਰਹੀ ਬਾਰ•ਵੀਂ ਜਮਾਤ ਦੇ ਦੂਸਰੇ ਸਮੈਸਟਰ ਦੀ ਸਲਾਨਾ ਪ੍ਰੀਖਿਆ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ । ਬਾਰ•ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਅੰਗਰੇਜ਼ੀ ਦੇ ਪੇਂਪਰ 'ਚ ਪੱਤਰਕਾਰਾਂ ਦੀ ਟੀਮ ਵੱਲੋਂ ਸ਼ਾਹਕੋਟ, ਨੰਗਲ ਅੰਬੀਆਂ, ਢੰਡੋਵਾਲ, ਪੂਨੀਆਂ, ਮਲਸੀਆ, ਲਸੂੜੀ ਆਦਿ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਦੇਖਿਆ ਗਿਆ ਕਿ ਸਾਰੇ ਹੀ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਸ਼ਾਂਤੀ ਪੂਰਵਕ ਚੱਲ ਰਹੀ ਸੀ ਅਤੇ ਸਕੂਲਾਂ ਦੇ ਬਾਹਰੀ ਹਲਾਤਾਂ ਅਨੁਸਾਰ ਕਿਸੇ ਵੀ ਪ੍ਰੀਖਿਆ ਕੇਂਦਰ 'ਚ ਬਾਹਰੀ ਦਖਲ ਅੰਦਾਜ਼ੀ ਨਹੀਂ ਸੀ । ਪ੍ਰੀਖਿਆ ਦੇ ਪਹਿਲੇ ਦਿਨ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਸਿੱਖਿਆ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਣ ਵੱਲੋਂ ਤਾਇਨਾਤ ਕੀਤੀ ਟੀਮਾਂ ਵੱਲੋਂ ਵੀ ਅਚਨਚੇਤ ਜਾਂਚ ਕੀਤੀ ਗਈ । ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ ਵੱਲੋਂ ਬਣਾਈ ਗਈ ਚੈਕਿੰਗ ਟੀਮ ਦੇ ਇੰਚਾਰਜ ਅਰਵਿੰਦਰ ਸਿੰਘ ਸਾਹੀ ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ ਨੇ ਦੱਸਿਆ ਕਿ ਉਨ•ਾਂ ਵੱਲੋਂ ਨੰਗਲ ਅੰਬੀਆਂ ਅਤੇ ਸ਼ਾਹਕੋਟ ਦੇ ਸਕੂਲਾਂ 'ਚ ਚੱਲ ਰਹੀ ਬਾਰ•ਵੀਂ ਦੀ ਪ੍ਰੀਖਿਆ ਦੀ ਚੈਕਿੰਗ ਕੀਤੀ ਗਈ ਹੈ, ਜਿਸ ਦੌਰਾਨ ਸਾਰੇ ਪ੍ਰੀਖਿਆ ਕੇਂਦਰ ਵਿੱਚ ਸ਼ਾਂਤੀ ਪਾਈ ਗਈ ਅਤੇ ਜਾਂਚ ਦੌਰਾਨ ਕਿਸੇ ਵੀ ਵਿਦਿਆਰਥੀ ਪਾਸੋਂ ਕਿਸੇ ਵੀ ਪ੍ਰਕਾਰ ਦੀ ਨਕਲ ਸਮੱਗਰੀ ਬ੍ਰਾਮਦ ... |
| Read More... |
|
| |
| ਮਿਡਲ ਸਕੂਲ ਕਿੱਲੀ ਤੋਂ ਮਿਡ-ਡੇ-ਮੀਲ ਦਾ ਸਮਾਨ ਚੋਰੀ |
ਸ਼ਾਹਕੋਟ, 1 ਮਾਰਚ (ਸਚਦੇਵਾ) ਸਰਕਾਰੀ ਮਿਡਲ ਸਕੂਲ ਕਿੱਲੀ (ਸ਼ਾਹਕੋਟ) 'ਚ ਬੀਤੀ ਰਾਤ ਚੋਰਾਂ ਨੇ ਰਸੋਈ 'ਚ ਪਿਆ ਮਿਡ-ਡੇ-ਮੀਲ ਦਾ ਸਮਾਨ ਚੋਰੀ ਕਰ ਲਿਆ । ਮਿਡ-ਡੇ-ਮੀਲ ਦੇ ਇੰਚਰਜ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਬੀਤੀ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਚੋਰਾਂ ਨੇ ਸਕੂਲ ਦੀ ਰਸੋਈ ਦਾ ਤਾਲਾ ਤੌੜ ਕੇ, ਉਸ ਵਿੱਚ ਪਿਆ ਮਿਡ-ਡੇ-ਮੀਲ ਦਾ ਸਮਾਨ, ਜਿਸ ਵਿੱਚ ਭਾਂਡੇ, ਕੁੱਝ ਅਨਾਜ ਅਤੇ ਹੋਰ ਸਮਾਨ ਚੋਰੀ ਕਰ ਲਿਆ । ਇਸ ਬਾਰੇ ਸਾਨੂੰ ਸ਼ੁੱਕਰਵਾਰ ਸਵੇਰੇ ਹੀ ਪਤਾ ਲੱਗਾ । ਉਨ•ਾਂ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।
... |
| Read More... |
|
| |
| "ਦੀ ਅਠੋਲੀ ਬਹੁ-ਮੰਤਵੀ ਸਹਿਕਾਰੀ ਸਭਾ ਲਿਮ:" ਵਲੋਂ ਅੱਜ ਸਲਾਨਾ ਮੁਨਾਫਾ ਵੰਡ ਸਮਾਗਮ ਦਾ ਆਯੋਜ਼ਨ |


ਫਗਵਾੜਾ ੧ ਮਾਰਚ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) "ਦੀ ਅਠੋਲੀ ਬਹੁ-ਮੰਤਵੀ ਸਹਿਕਾਰੀ ਸਭਾ ਲਿਮ: ਵਲੋਂ ਅੱਜ ਸਭਾ ਦੇ ਦਫਤਰ ਵਿਖੇ ਸਲਾਨਾ ਮੁਨਾਫਾ ਵੰਡ ਸਮਾਗਮ ਦਾ ਆਯੋਜ਼ਨ ਕਰਕੇ ਆਪਣੇ ਮੈਂਬਰਾਂ ਨੂੰ ੪੯ ਲੱਖ ੫੧੧ ਰੁਪਏ ੯੨ ਪੈਸੇ ਦਾ ਮੁਨਾਫਾ ਵੰਡੀਆ ਗਿਆ।ਸ.ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈੱਡ ਪੰਜਾਬ ਇਸ ਸਮਾਗਮ ਵਿੱਚ ਬਤੋਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮੈਂਬਰਾਂ ਨੂੰ ਮੁਨਾਫੇ ਦੇ ਚੈੱਕ ਤਕਸੀਮ ਕੀਤੇ।ਸ.ਸਰਵਣ ਸਿੰਘ ਕੁਲਾਰ ਮਂੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੋਕੇ ਸ.ਦਰਸ਼ਨ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ੍ਹ, ਸ਼੍ਰੀ ਸੰਤੋਖ ਲਾਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ,ਸ.ਜਤਿੰਦਰ ਸਿੰਘ ਪਲਾਹੀ ਪ੍ਰਧਾਨ ਗੁਰੁ ਨਾਨਕ ਕਾਲਜ ਸੁਖਚੈਨਆਣਾ, ਰਣਜੀਤ ਸਿੰਘ ਖੁਰਾਣਾ ਪ੍ਰਧਾਨ ਜ਼ਿਲਾ੍ਹ ਯੂਥ ਅਕਾਲੀ ਦਲ,ਸ.ਤੀਰਥ ਸਿੰਘ ਸਰਪੰਚ ਅਠੋਲੀ,ਸੁਰਜੀਤ ਸਿੰਘ ਪ੍ਰਧਾਨ ਸਭਾ, ਸ਼੍ਰੀ ਬਲਵੀਰ ਚੰਦ ਖੇਤੀ ਬਾੜੀ ਵਿਕਾਸ ਅਫਸਰ ਫਗਵਾੜਾ, (ਸ.ਜੋਗਾ ਸਿੰਘ, ਸੀਮਾ ਰਾਣੀ ਅਤੇ ਨਰਿੰਦਰ ਕੋਰ ਮਲਹੋਤਰਾ ਨਿਰੀਖਕ),ਬਿਕਰਮਜੀਤ ਸਿੰਘ ਮੈਨੇਜਰ ਡੀ.ਸੀ.ਯੂ.ਕਪੂਰਥਲਾ੍ਹ,ਹਰਬੰਸ ਲਾਲ ਆਡਿਟ ਇੰਸਪੈਕਟਰ, ਨਰਿੰਦਰ ਸਿੰਘ ਗੋਲਡੀ, ਬਲਵੀਰ ਸਿੰਘ ਐਸ.ਏ., ਸ਼੍ਰੀਮਤੀ ਗੁਰਬਖਸ਼ ਕੋਰ ਉਪ-ਚੇਅਰਪਰਸਨ ਬਲਾਕ ਸੰਮਤੀ ਤੋਂ ਇਲਾਵਾ ਵੱਡੀ ਗਿਣਤੀ ਿਵੱਚ ਮੈਂਬਰ ਸਹਿਕਾਰੀ ਸਭਾ,ਪਿੰਡ ਵਾਸੀ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।
ਇਸ ਮੋਕੇ ਆਪਣੇ ਸੰਬੋਧਨ ਵਿੱਚ ਸ.ਵਾਹਦ ਨੇ ਕਿਹਾ ਕ... |
| Read More... |
|
| |
| First << 1
2
3
>> Last |
|
|
|