DAILY WATAN      TORONTO       25-May-13          info@dailywatan.com          www.dailywatan.com

Download Font

  Home       Advertise with us       About Us       Our Team Members        Contact us

 
 
+੧ ਦੀਆਂ ਵਿਦਿਆਰਥਣਾਂ ਵਲੋਂ +੨ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ

ਫਗਵਾੜਾ ੨ ਮਾਰਚ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਗਵਾੜਾ ਵਿਖੇ +੧ ਕਲਾਸ ਦੀਆਂ ਵਿਦਿਆਰਥਣਾਂ ਵਲੋਂ +੨ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਪਿੰ੍ਰਸੀਪਲ ਜਸਵਿੰਦਰ ਕੋਰ ਪਰਮਾਰ ਦੀ ਅਗਵਾਈ ਹੇਠ ਵਿਦਿਆਰਥਣਾਂ ਵਲੋਂ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਸ.ਨਿਰਮਲ ਸਿੰਘ (ਸੀਨੀਅਰ ਲੈਕਚਰਾਰ) ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਕਰਕੇ ਮਾਂ-ਬਾਪ ਅਤੇ ਅਧਿਆਪਕਾਂ ਤੋਂ ਸਿੱਖਿਆ ਲੈ ਕੇ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕੀਤਾ। +੨ ਕਲਾਸ ਦੀ ਵਿਦਿਆਰਥਣ ਕਿਰਨਜੀਤ ਵਲੋਂ ਸ਼ਾਨਦਾਰ ਪਾਰਟੀ ਦੇ ਆਯੋਜ਼ਨ ਲਈ +੧ ਕਾਲਸ ਦੀਆਂ ਵਿਦਿਆਰਥਣਾਂ ਅਤੇ ਕਲਾਸ ਇੰਚਾਰਜ਼ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਨੂੰ ਤੋਹਫੇ ਵੀ ਵੰਡੇ ਗਏ।+੧ ਦੀਆਂ ਵਿਦਿਆਰਥਣਾਂ ਵਲੋਂ ਵੰਦਨਾ ਨੇ ਆਪਣੀਆਂ ਵੱਡੀਆਂ ਭੈਣਾਂ ਲਈ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਦੁਵਾਵਾਂ ਦਿੱਤੀਆਂ।ਇਸ ਮੋਕੇ 'ਤੇ ਲੈਕਚਰਾਰ ਇਤਿਹਾਸ ਸੁਸ਼ੀਲ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਮੈਡਮ ਗੁਰਜੀਤ ਕੋਰ ਅਤੇ ਗੁਰਵਿੰਦਰ ਸੋਖੀ ਦੀ ਅਗਵਾਈ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਗੀਤਾਂ ਤੇ ਕੋਰਿਉਗ੍ਰਾਫੀ, ਗੀਤ, ਹਾਸਰਸ ਦੀਆਂ ਸਕਿਟਾਂ, ਮੋਨੋਐਕਟਿੰਗ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਪੰਜਾਬੀ ਲੋਕ ਗਿੱਧਾ ਪੇਸ਼ ਕੀਤਾ ਗਿਆ।ਸਮਾਗਮ ਵਿੱਚ ਜਯੋਤੀ ਪਾਠਕ, ਗੁਰਪ੍ਰੀਤ ਕੋਰ, ਰਾਜੇਸ਼ ਭਨੋਟ, ਜਸਪਾਲ ਸਿੰਘ, ਸੁਰੇਸ਼ ਗੁਪਤਾ, ਸੱਤਪਾਲ, ਮਲਕੀਤ ਸਿੰਘ, ਸੰਤੋਖ ਰਾਹੁਲ, ਮਨਜੀਤ ਕੋਰ, ਪੂਨਮ ਚਾਵਲਾ, ਪ੍ਰਿਯੰਕਾ, ਗੁਰਦੀਪ ਕੋਰ, ਸਵਤੰਤਰ ਰਾਣੀ, ਵੰਦਨਾ ਸ਼ਰਮਾ,ਰਾਜੇਸ਼ ਸ਼ਰਮਾ, ਜਸਵਿੰਦਰ ਸਿੰਘ, ਸੁਰਿੰਦਰ ਕੁਮਾਰ, ਜਸਵੀਰ ਕੋਰ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਬਾਦ ਵਿੱਚ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥਣਾਂ ਲਈ ਰਾਜੇਸ਼ ਭਨੋਟ ਦੀ ਅਗਵਾਈ 'ਚ ਲਜ਼ੀਜ ਖਾਣਾ ਪਰੋਸਿਆ ਗਿਆ ਅਤੇ ਵਿਦਾਇਗੀ ਪਾਰਟੀ ਨੇ +੨ ਕਾਲਸ ਦੀਆਂ ਵਿਦਿਆਰਥਣਾਂ ਦੀਆਂ ਅੱਖਾਂ ਵਿੱਚ ਪਿਆਰ ਅਤੇ ਸਤਿਕਾਰ ਦੇ ਹੰਝੂਆਂ ਨਾਲ ਵਿਦਾ ਲਈ।

 
Back
 

Home  |  Contact Us  |  Our Team Members  | 

Web Services by : WebStudio.ca